ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ ਬੀਸੀ ਇੰਪਲਾਇਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੇ ਸੂਬਾ ਚੇਆਰਮੈਨ ਜਸਵੀਰ ਸਿੰਘ ਪਾਲ ਦੁਆਰਾ ਲਏ ਗਏ ਫੈਸਲੇ ਦੇ ਤਹਿਤ ਸੂਬਾ ਪ੍ਰਧਾਨ ਬਲਰਾਜ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ਵਿਚ ਹੁਸ਼ਿਆਰਪੁਰ ਦੇ ਦਲਿਤ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਮੁਜ਼ਾਹਰਾ ਕਰ ਕੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਅਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਮੱੁਖ ਮੰਤਰੀ ਪੰਜਾਬ ਦੇ ਨਾ ਰੋਸ ਪ੍ਰਦਰਸ਼ਨ ਉਪਰੰਤ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਰਕਾਰ ਦੁਆਰਾ ਨਵੰਬਰ 2005 ਵਿਚ 85ਵੀਂ ਸੋਧ ਨੂੰ ਲਾਗੂ ਕੀਤਾ ਗਿਆ ਸੀ। ਇਸ ਸੋਧ ਨੂੰ ਅਕਾਲੀ-ਭਾਜਪਾ ਸਰਕਾਰ ਨੇ 10-10-2014 ਦੇ ਪੱਤਰ ਰਾਹੀਂ ਨੁਕਰੇ ਲਗਾ ਦਿੱਤਾ ਅਤੇ ਸਮਾਜ ਨੇ ਅਕਾਲੀ-ਭਾਜਪਾ ਸਰਕਾਰ ਨੂੰ ਨੁਕਰੇ ਲਗਾ ਦਿੱਤਾ। ਮੰਗ ਪੱਤਰ ਵਿਚ ਮੰਗੀਆਂ ਗਈਆਂ ਸਮਾਜ ਦੀਆਂ ਮੁੱਖ ਮੰਗਾਂ ਇਸ ਤਰ੍ਹਾਂ ਹਨ :- 85ਵੀਂ ਸੋਧ 1995 ਤੋਂ ਲਾਗੂ ਕੀਤੀ ਜਾਵੇ, ਦੱਸਵੀਂ ਅਤੇ ਬਾਰਵੀਂ ਕਲਾਸਾਂ ਦੀਆਂ ਐੱਸਸੀ ਤੇ ਬੀਸੀ ਵਿਦਿਆਰਥੀਆਂ ਦੀਆਂ ਵਧਾਈਆਂ ਗਈਆਂ ਬੋਰਡ ਪ੍ਰਰੀਖਿਆ ਫੀਸਾਂ ਦਾ ਫੈਸਲਾ ਵਾਪਸ ਲਿਆ ਜਾਵੇ, ਅਬਾਦੀ ਅਨੁਸਾਰ ਨੌਕਰੀਆਂ ਵਿਚ ਰਾਂਖਵਾਕਰਨ ਦਿੱਤਾ ਜਾਵੇ, ਰਾਂਖਵਾਕਰਨ ਦੇ ਕਾਨੂੰਨ 2006 ਦੇ ਪੈਰਾ 4(6)ਅਧੀਨ ਬੈਕਲਾਗ ਪੂਰਾ ਕੀਤਾ ਜਾਵੇ। ਸੀਨੀ-ਆਰਤਾ ਕੰਮ-ਮੈਰਿਟ ਦੇ ਅਧਾਰ ਤੇ ਕੰਮ ਕਰਨ/ਪੱਦ ਉਨੱਤ ਹੋਣ / ਭਰਤੀ ਹੋਣ ਵਾਲੇ ਐੱਸਸੀ ਅਤੇ ਬੀਸੀ ਕਰਮਚਾਰੀਆਂ ਨੂੰ ਰੋਸਟਰ / ਰਿਜਰਵ ਨੱੁਕਤੇ ਵਿਰੱੁਧ ਨਾ ਗਿਣਿਆ ਜਾਵੇ, ਪੋਸਟ-ਮੈਟਿ੍ਕ ਸ਼ਕਾਲਰਸ਼ਿਪ ਅਤੇ 2500 ਰੁਪਏ ਬੇਰੋਜਗਾਰੀ ਭੱਤਾ ਤੁਰੰਤ ਜਾਰੀ ਕੀਤਾ ਜਾਵੇ। ਜੇਕਰ ਸੰਵਿਧਾਨਿਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਕਮੇਟੀ ਵਲੋਂ ਅਗਲਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਧਰਨੇ ਵਿਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੱਘ ਧੁੱਗਾ,ਬਲਾਕ ਪ੍ਰਧਾਨ ਗੁਲਜਾਰੀ ਲਾਲ,ਬਲਵੀਰ ਸਿੰਘ,ਜਰਨੈਲ ਸਿੰਘ,ਯੋਧਾ ਮੱਲ ਪਾਲ,ਜਸਪਾਲ ਸਿੰਘ, ਕਸ਼ਮੀਰ ਸਿੰਘ, ਬਲਵਿੱਦਰ ਸਿੰਘ, ਕੁਲਵੰਤ ਸਿੰਘ, ਪਿ੍ਰੰ.ਰਣਜੀਤ ਸਿੰਘ, ਪਿ੍ਰੰ.ਸ਼ਿਵ ਸਿੰਘ ਬੰਗੜ, ਲ਼ੱਖਵਿੰਦਰ ਸਿੰਘ ਕੈਰੇ, ਸੰਜੀਵ ਕੁਮਾਰ, ਵਿਪਟਨ, ਸਤਨਾਮ ਸਿੰਘ, ਬਲਵਿੱਦਰ ਸਿੰਘ ਡੀਪੀ, ਜਸਵੀਰ ਸਿੰਘ ਬੋਦਲ, ਹੰਸਰਾਜ, ਮੋਹਣ ਲਾਲ, ਰਿੰਕੁ ਭਾਟੀਆ, ਲੈਕ.ਅਮਰਜੀਤ ਸਿੰਘ, ਹੈੱਡਮਾਸਟਰ ਕੁਲਵੰਤ ਸਿੰਘ, ਗੁਰਮੁੱਖ ਸਿੰਘ, ਪਰਮਜੀਤ ਸਿੰਘ ਅਤੇ ਜਸਵੀਰ ਸਿੰਘ ਸ਼ਾਮਲ ਸਨ।