ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : 'ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ' ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ। ਜਿਸ 'ਚ ਸੰਤ ਸੁਰਿੰਦਰ ਦਾਸ ਪ੍ਰਧਾਨ ਸ਼੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ੍ਹ ਸਾਹਿਬ ਅਤੇ ਸੈਂਕੜੇ ਆਦਿ ਵਾਸੀ ਮੂਲ ਨਿਵਾਸੀ ਸੰਗਤਾਂ ਹਾਜ਼ਰ ਸਨ। 'ਸ਼੍ਰੀ ਗੁਰੁੂ ਰਵਿਦਾਸ ਮੰਦਰ ਤੁਗਲਕਾਬਾਦ ਨੂੰ ਢਾਹੁਣ ਦੇ ਰੋਸ ਦੇ ਸੰਘਰਸ਼ ਦੌਰਾਨ ਦਿੱਲੀ ਪੁਲਿਸ ਵਲੋਂ ਗਿ੍ਫਤਾਰ ਕੀਤੇ 96 ਲੋਕਾਂ ਦੀ ਰਿਹਾਈ ਅਤੇ ਮੰਦਰ ਨਿਰਮਾਣ ਲਈ ਬਣੀ 'ਸ਼੍ਰੀ ਗੁਰੂੁ ਰਵਿਦਾਸ ਪੁਨਰਨਿਰਮਾਣ ਸ਼ੰਘਰਸ਼ ਸੰਮਤੀ' ਦੀ ਵਿਸ਼ੇਸ਼ ਮੀਟਿਗ ਨੂੰ ਸੰਬੋਧਨ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਇਤਿਹਾਸਕ ਪ੍ਰਰਾਚੀਨ ਸ਼੍ਰੀ ਗੁਰੂੁ ਰਵਿਦਾਸ ਮੰਦਰ ਨੂੰ ਸਰਕਾਰ ਵਲੋਂ ਬੜੀ ਸ਼ਾਜਿਸ਼ ਤਹਿਤ ਢਹਿ ਢੇਰੀ ਕੀਤਾ ਗਿਆ ਅਤੇ ਮੰਦਰ ਢਾਹੁਣ ਦੇ ਰੋਸ 'ਚ 21 ਅਗਸਤ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਰੋਸ ਪ੍ਰਦਰਸ਼ਨ ਕਰ ਰਹੇ ਲੱਖਾਂ ਆਦਿ ਵਾਸੀ ਸੰਗਤਾਂ 'ਚੋਂ 96 ਨੌਜਵਾਨਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ। ਮੰਦਰ ਦੇ ਮੁੜ- ਨਿਰਮਾਣ ਅਤੇ 96 ਆਦਿ ਵਾਸੀ ਲੋਕਾਂ ਦੀ ਰਿਹਾਈ ਲਈ ਯਤਨ ਤੇਜ਼ ਕੀਤੇ ਗਏ ਹਨ।

ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ 'ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ' ਵਲੋਂ ਸੰਘਰਸ਼ ਨੂੰ ਯੋਜਨਾ ਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਜਿਸਦੇ ਚੰਗੇ ਨਤੀਜੇ ਜਲਦ ਸਾਹਮਣੇ ਆਉਣਗੇ। ਸਰਕਾਰ ਨੂੰ ਉਸੇ ਹੀ ਸਥਾਨ 'ਤੇ ਮੰਦਰ ਬਣਾਉਣ ਲਈ ਤੇ ਗਿ੍ਫਤਾਰ ਲੋਕਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸੰਤ ਸਤਵਿੰਦਰ ਹੀਰਾ ਨੇ ਕਿਹਾ ਦੇਸ਼ ਦੇ ਕਰੋੜਾਂ ਆਦਿ ਵਾਸੀ ਮੂਲ ਨਿਵਾਸੀ ਲੋਕਾਂ ਨੂੰ ਆਪਣੇ ਧਾਰਮਿਕ, ਸਮਾਜਿਕ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਇਕ ਮੰਚ ਤੇ ਇਕੱਠੇ ਹੋਣਾ ਪਵੇਗਾ, ਜਿਸ ਲਈ 'ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰ' ਵਲੋਂ ਲਗਾਤਾਰ ਸ਼ੰਘਰਸ਼ ਜਾਰੀ ਹੈ। ਸ਼੍ਰੀ ਗੁਰੁੂ ਰਵਿਦਾਸ ਸਾਧੂ ਸੰਪ੍ਰਦਾਵਾਂ, ਭਗਵਾਨ ਸ਼੍ਰੀ ਵਾਲਮੀਕ, ਡਾ.ਅੰਬੇਡਕਰ ਅਤੇ ਹੋਰ ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਭਾਰਤ ਅੰਦਰ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਇਕ ਕਰੋੜ ਦਸਖਤ ਮੁਹਿੰਮ ਅਤੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਅਤੇ ਦੇਸ਼ ਦੇ ਕੋਨੇ ਕੋਨੇ 'ਚ ਆਦਿ ਵਾਸੀ ਮੂਲ ਨਿਵਾਸੀ ਜਾਗਿ੍ਤੀ ਰੱਥ ਯਾਤਰਾ ਸ਼ੁਰੂ ਕੀਤੀ ਜਾਵੇਗੀ ।