ਸੁਰਜੀਤ ਸਿੰਘ ਨਿੱਕੂ, ਦਸੂਹਾ : ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚੇ ਵੱਲੋਂ ਕਾਂਗਰਸ ਸਰਕਾਰ ਦੀ ਨਾਲਾਇਕੀ ਕਾਰਨ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ 'ਚ ਹੋਈਆਂ ਮੌਤਾਂ ਦੇ ਰੋਸ ਵਜੋਂ ਜ਼ਿਲ੍ਹਾ ਪੱਧਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਜੀ ਦੀ ਅਗਵਾਈ 'ਚ ਸਮੂਹ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ਲਈ ਸੂਬੇ ਵੱਲੋਂ ਨਿਯੁਕਤ ਇੰਚਾਰਜ ਅਮਰੀਕ ਸਿੰਘ ਨਾਲ ਭਾਜਪਾ ਸਟੇਟ ਕਾਰਜਕਰਨੀ ਮੈਂਬਰ ਰਵਿੰਦਰ ਰਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ 'ਤੇ ਭਾਜਪਾ ਜ਼ਿਲ੍ਹਾ ਓਬੀਸੀ ਪ੍ਰਧਾਨ ਜਸਵੰਤ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਦਸੂਹਾ ਵਿਖੇ ਕੈਪਟਨ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹੀ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਕੈਪਟਨ ਨੂੰ ਜਗਾਉਣ ਲਈ ਹਰੇਕ ਜ਼ਿਲ੍ਹੇ ਦਾ ਓਬੀਸੀ ਮੋਰਚਾ ਵੱਡੇ ਪੱਧਰ 'ਤੇ ਧਰਨਾ ਦੇਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਸਾਰ ਨਾ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਤਾਂ ਸੰਘਰਸ਼ ਹੋਰ ਤੇਜ਼ ਕਰੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਅਤੇ ਦਫ਼ਤਰ ਦਾ ਿਘਰਾਉ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਆਗੂ ਅਮਰਜੀਤ ਸਿੰਘ ਗੋਲਡੀ, ਸਾਬਕਾ ਭਾਜਪਾ ਮੰਡਲ ਪ੍ਰਧਾਨ ਬੱਬੀ ਡੋਗਰਾ, ਕੌਂਸਲਰ ਮੰਨੂ ਖੁੱਲਰ ਦਸੂਹਾ, ਜ਼ਿਲ੍ਹਾ ਭਾਜਪਾ ਕਾਰਜਕਰਨੀ ਮੈਂਬਰ ਮੰਗਲ ਸਿੰਘ, ਸਾਬਕਾ ਭਾਜਪਾ ਜਨਰਲ ਸਕੱਤਰ ਅਮਨ ਭਨੋਟ, ਭਾਜਪਾ ਜ਼ਿਲ੍ਹਾ ਕਾਰਜਕਰਨੀ ਮੈਂਬਰ ਰਿੰਪੀ ਰਲਹਨ, ਸਾਬਕਾ ਓਬੀਸੀ ਦਸੂਹਾ ਪ੍ਰਧਾਨ ਕੋਨਾ ਕਸ਼ਯਪ, ਦਵਿੰਦਰ ਸਿੰਘ ਧਰਮਪੁਰਾ, ਮਨਜੀਤ ਸਿੰਘ ਕੈਥਾਂ, ਪਵਨ ਜਵਾਹਰ ਹਾਜੀਪੁਰ, ਸੋਮਨਾਥ, ਰਤਨਜੀਤ ਆਦਿ ਭਾਜਪਾ ਵਰਕਰ ਹਾਜ਼ਰ ਸਨ।