ਪੱਤਰ ਪ੍ਰਰੇਰਕ, ਮਾਹਿਲਪੁਰ : ਕੇਂਦਰ ਸਰਕਾਰ ਵੱਲੋਂ ਆਏ ਦਿਨ ਵਧਾਈਆਂ ਜਾ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ 'ਚ ਮਾਹਿਲਪੁਰ ਵਿਖੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਕੱਤਰ ਤੇ ਜ਼ਿਲ੍ਹਾ ਜਲੰਧਰ ਦੇ ਇੰਚਾਰਜ ਨਵ ਮਾਹਲ ਤੇ ਯੂਥ ਕਾਂਗਰਸ ਆਗੂ ਬਲਵੀਰ ਸਿੰਘ ਿਢੱਲੋਂ ਦੀ ਅਗਵਾਈ ਹੇਠ ਸ਼ਹਿਰ 'ਚ ਰੇਹੜਿਆਂ 'ਤੇ ਚੜ੍ਹ ਕੇ ਰੋਸ ਰੈਲੀ ਕੀਤੀ ਗਈ, ਜਿਹੜੀ ਕਿ ਸਬਜ਼ੀ ਮੰਡੀ 'ਚੋਂ ਸ਼ੁਰੂ ਹੋ ਕੇ ਮੁੱਖ ਚੌਕ 'ਚ ਖ਼ਤਮ ਹੋਈ। ਰੈਲੀ ਦੌਰਾਨ ਯੂਥ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਯੂਥ ਆਗੂ ਬਲਵੀਰ ਸਿੰਘ ਿਢੱਲੋਂ ਤੇ ਨਵ ਮਾਹਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਅੱਜ ਤਕ ਦੇ ਸਮੇਂ ਦੀਆਂ ਸਭ ਤੋਂ ਘੱਟ ਹਨ ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ 'ਚ ਤੇਲ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਚਾਣਥੂ, ਨਿਰਭੈਰ ਸਿੰਘ ਹੈਪੀ, ਗੁਰਮੁੱਖ਼ ਸਿੰਘ, ਅਮਨਦੀਪ ਸਿੰਘ ਕੰਮੋਵਾਲ, ਜਸਵੀਰ ਸਿੰਘ ਿਢੱਲੋਂ, ਗੁਰਮੁੱਖ਼ ਸਿੰਘ ਕੁੱਕੜਾਂ, ਲਖ਼ਵਿੰਦਰ ਸਿੰਘ ਪੁਰੇਵਾਲ, ਨਰਿੰਦਰ ਸਿੰਘ ਪਦਰਾਣਾ, ਰਣਵੀਰ ਸਿੰਘ ਸੈਲਾ, ਗੁਰਜੀਤ ਸਿੰਘ ਹੇਲਰਾਂ, ਅਮਰਜੀਤ ਸਿੰਘ, ਗੌਰਵ ਸ਼ਰਮਾ ਅਤੇ ਗੌਰਵ ਪਦਰਾਣਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ।