ਹਰਦਿੰਦਰ ਦੀਪਕ/ਗੌਰਵ, ਗੜ੍ਹਦੀਵਾਲਾ : ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਸੋਮਵਾਰ ਗੜ੍ਹਦੀਵਾਲਾ 'ਚ ਯੂਥ ਕਾਂਗਰਸ ਪ੍ਰਧਾਨ ਅਚਿਨ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ 'ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਨਰਵਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਹ ਪ੍ਰਦਰਸ਼ਨ ਕਾਂਗਰਸ ਪਾਰਟੀ ਦਫ਼ਤਰ ਤੋਂ ਸ਼ੁਰੂ ਹੋ ਕੇ ਨਾਲ ਲਗਦੇ ਬਾਜ਼ਾਰ 'ਚੋਂ ਹੁੰਦੇ ਹੋਏ ਪੁਲੀ 'ਤੇ ਖਤਮ ਹੋਇਆ। ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਆਖ਼ਰ 'ਚ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਦਮਨਦੀਪ ਸਿੰਘ ਨਰਵਾਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਪਣੇ ਕਰੀਬੀਆਂ ਨੂੰ ਫਾਇਦਾ ਦੇਣ ਲਈ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ ਹੈ। ਲੋਕਾਂ ਦੇ ਕੰਮ ਕਾਰ ਠੱਪ ਹੋਏ ਹਨ ਅਤੇ ਪਰਿਵਾਰ ਪਾਲਣੇ ਅੋਖੇ ਹੋਏ ਹਨ ਪਰ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੋਕ ਮਾਰੂ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵਧੀਆਂ ਕੀਮਤਾਂ ਘੱਟ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਯੂਥ ਕਾਂਗਰਸ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਲੋਕ ਪਹਿਲਾਂ ਹੀ ਤੰਗੀ ਕੱਟ ਰਹੇ ਹਨ ਅਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੇ ਸਭ ਦਾ ਲੱਕ ਤੋੜ ਦਿੱਤਾ ਹੈ। ਇਹ ਮੌਕੇ ਯੂਥ ਕਾਂਗਰਸ ਪ੍ਰਧਾਨ ਅਚਿਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਨਰਵਾਲ, ਟਾਂਡਾ ਵਿਧਾਨ ਸਭਾ ਪ੍ਰਧਾਨ ਗੋਲਡੀ ਕਲਿਆਣਪੁਰ, ਦਮਨ ਢੱਟ, ਸਾਬੀ ਸਹਿਬਾਜਪੁਰ, ਸੋਰਵ ਮਨਿਹਾਸ ਬਲਾਕ ਵਾਇਸ ਪ੍ਰਧਾਨ, ਸੋਨੂੰ, ਜੋਰਾਵਰ ਸਿੰਘ, ਅਮਿਤ ਸ਼ਰਮਾ, ਰੀਸ਼ੂ, ਸਾਬੀ ਮਲਿਕ, ਪੰਕਜ ਸਿੰਧੂ, ਚੰਦਨ ਬੰਧਣ, ਅਤੇ ਅਸ਼ੋਕ ਆਦਿ ਭਾਰੀ ਗਿਣਤੀ ਵਿਚ ਹਾਜ਼ਰ ਹੋਏ।