ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੋਮਵਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੈਂਕੀ ਦੇ ਸਾਹਮਣੇ ਬਹੁਜਨ ਸਮਾਜ ਪਾਰਟੀ ਵੱਲੋਂ ਦਿਨੇਸ਼ ਪੱਪੂ ਇੰਚਾਰਜ ਲੋਕ-ਸਭਾ ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕੀਤਾ ਗਿਆ। ਬਸਪਾ ਆਗੂ ਨੇ ਕਿਹਾ ਕਿ ਸਿਵਲ ਹਸਪਤਾਲ ਦੀ ਟੈਂਕੀ ਜੋ ਪਿਛਲੇ 15 ਦਿਨਾਂ ਤੋਂ ਲੀਕ ਕਰ ਰਹੀ ਹੈ ਤੇ ਇਸ ਵਿਚੋਂ ਹਜ਼ਾਰਾਂ ਲੀਟਰ ਪਾਣੀ ਨਿਕਲ ਕੇ ਸੜਕਾਂ 'ਤੇ ਘੁੰਮ ਰਿਹਾ ਹੈ ਅਤੇ ਹੁਸ਼ਿਆਰਪੁਰ ਅੰਦਰ ਹੋਰ ਵੀ ਕਈ ਟੈਂਕੀਆਂ ਹਨ ਜੋ ਲੀਕ ਕਰ ਰਹੀਆਂ ਹਨ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਟੈਂਕੀਆਂ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਹਜ਼ਾਰਾਂ ਲੀਟਰ ਪੀਣ ਦਾ ਪਾਣੀ ਜੋ ਵੇਸਟ ਹੋ ਰਿਹਾ ਹੈ ਉਹ ਕੰਮ ਆ ਸਕੇ। ਬਸਪਾ ਆਗੂ ਨੇ ਕਿਹਾ ਕਿ ਜੇ ਸਿਵਲ ਹਸਪਤਾਲ ਵਾਲੀ ਟੈਂਕੀ ਤਿੰਨ ਦਿਨਾਂ ਅੰਦਰ ਠੀਕ ਨਹੀਂ ਕਰਵਾਈ ਗਈ ਤਾਂ ਬਸਪਾ ਹਾਈ ਕਮਾਂਡ ਨਾਲ ਸਲਾਹ ਕਰਕੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਕੀਤਾ ਜਾਵੇਗਾ। ਇਸ ਮੌਕੇ ਸੰਜੀਵ ਕੁਮਾਰ, ਰੰਧਾਵਾ ਸਿੰਘ , ਪਵਨ ਕੁਮਾਰ, ਹਰਜੀਤ ਸਿੰਘ, ਗੁਰਸ਼ਾਨ ਰਾਇਲ, ਮਲਕੀਤ ਸਿੰਘ, ਸੁੱਚਾ ਰਾਮ ਆਦਿ ਹਾਜ਼ਰ ਸਨ।