ਸਤਨਾਮ ਲੋਈ, ਮਾਹਿਲਪੁਰ

ਪੈਟਰੋਲ, ਡੀਜ਼ਲ, ਘਰੈਲੂ ਗੈਸ ਦੀਆਂ ਕੇਂਦਰ ਸਰਕਾਰ ਵਲੋਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਕਿਸਾਨਾਂ ਤੇ ਮਜਦੂਰਾਂ ਵਿਰੋਧੀ ਕਾਲੇ ਵਾਪਿਸ ਨਾ ਲੈਣ ਦੇ ਵਿਰੋਧ ਵਿਚ ਮਾਹਿਲਪੁਰ ਵਿਚ ਟਰੱਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ, ਜੈ ਗੋਪਾਲ ਧੀਮਾਨ, ਤਲਵਿੰਦਰ ਸਿੰਘ ਹੀਰ ਤੇ ਸਤਪਾਲ ਸਿੰਘ ਦੀ ਅਗਵਾਈ ਵਿਚ ਕਾਲੇ ਗਾਉਨ ਪਾ ਕੇ ਰੋਸ ਮੁਜਾਹਰਾ ਕੀਤਾ। ਇਸ ਮੌਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਧੀਮਾਨ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਜਾਣਬੁਝ ਕੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾ ਕੇ ਆਮ ਮੱਧ ਵਰਗ, ਗਰੀਬ, ਟਰਾਂਸਪੋਟਰਾਂ, ਕਿਸਾਨਾਂ, ਮੁਲਾਜਮਾਂ, ਦੁਕਾਨਦਾਰਾਂ ਉਤੇ ਟੈਕਸ ਦਾ ਭਾਰੀ ਬੋਝ ਪਾ ਕੇ ਉਨ੍ਹਾਂ ਦੇ ਆਰਥਿਕਤਾ ਦੇ ਸਾਧਣ ਖੋਹਣ ਦਾ ਕੰਮ ਕਰ ਰਹੀ ਹੈ। ਧੀਮਾਨ ਨੇ ਕਿਹਾ ਕਿ ਪੈਟਰੋਲੀਅਮ ਪਦਾਰਥ ਦੇਸ਼ ਦੀ ਆਰਥਿਕਤਾ ਨੂੰ ਮਜਬੂਕ ਕਰਨ ਦੇ ਅਮੀਰ ਸਾਧਨ ਹਨ। ਜੇਕਰ ਏਹੀ ਪਦਾਰਥ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਏ ਤਾਂ ਲੋਕਾਂ ਦਾ ਚਲਣਾ ਫਿਰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਤੇ ਹੋ ਵੀ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਚੱਕ ਕਟਾਰੂ ਹਰਜਿੰਦਰ ਸਿੰਘ ਵਾਬਾ, ਦੀਪਕ ਬਾਲੀ, ਗੁਰਦੀਪ ਸਿੰਘ, ਫੁੱਟਬਾਲ ਕੋਚ ਅਲੀ ਹਸਨ, ਮਨੋਜ਼ ਕੁਮਾਰ ਜੈਜੋਂ, ਫਕਹਰ ਮੁਹਮੰਦ ਪ੍ਰਧਾਨ ਟਰੱਕ ਯੁਨੀਅਨ ਸੈਲਾ,ਸੁਖਦੇਵ ਸਿੰਘ ਸਰਪੰਚ ਲੰਗੇਰੀ, ਜ਼ਸਵੀਰ ਸਿੰਘ, ਨਰੰਜਣ ਸਿੰਘ, ਜ਼ਸਵਿੰਦਰ ਸਿੰਘ ਬੰਗਾ, ਸਰਪੰਚ ਇਕਬਾਲ ਸਿੰਘ, ਮੁਖੋਮਜਾਰਾ ਸਰਪੰਚ ਪਵਿੱਤਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਕੁਲਵੀਰ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਸੁਲਖਣ ਸਿੰਘ, ਜ਼ੋਗਿਦਰ ਪਾਲ ਆਦਿ ਹਾਜ਼ਰ ਸਨ।