ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਟਾਂਡਾ ਇਕਾਈ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਟਾਂਡਾ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਬਾਠ ਦੀ ਅਗਵਾਈ 'ਚ ਪਿੰਡ ਬੈਂਸ ਅਵਾਨ ਵਿਖੇ ਹੋਈ ਮੀਟਿੰਗ 'ਚ ਵੱਡੀ ਗਿਣਤੀ ਵਿੱਚ ਬੈਂਸ ਅਵਾਨ ਤੇ ਰੜਾ ਯੂਨਿਟ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਜ਼ੋਨ ਪ੍ਰਧਾਨ ਪਰਮਜੀਤ ਭੁੱਲਾ ਨੇ ਕਿਹਾ ਕਿ 16 ਮਈ ਨੂੰ ਸਵੇਰੇ 10 ਵਜੇ ਪਿੰਡ ਬੈਂਸ ਅਵਾਨ ਵਿਖੇ ਜੋਨ ਪੱਧਰੀ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ 'ਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਇਲਾਕੇ ਦੇ ਕਿਸਾਨਾਂ ਨੂੰ ਦਿੱਲੀ ਕਿਸਾਨ ਅੰਦੋਲਨ ਲਈ ਲਾਮਬੰਦ ਕਰਨਗੇ। ਪ੍ਰਧਾਨ ਨੇ ਆਖਿਆ ਕਿ ਅੰਨਦਾਤਿਆਂ ਦੇ ਇਸ ਸੰਘਰਸ਼ 'ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦਾ ਹਰੇਕ ਵਰਗ ਕਿਸਾਨਾਂ ਦੇ ਨਾਲ ਹੈ। ਇਸ ਮੌਕੇ ਮਨਜੀਤ ਸਿੰਘ, ਪੰਮਾ ਮੁਲਤਾਨੀ, ਬਲਵੰਤ ਸਿੰਘ, ਰਿੰਕੂ ਰੜਾ, ਗੱਜਣ ਸਿੰਘ, ਰਣਜੀਤ ਸਿੰਘ, ਸਨੀ ਰੜਾ, ਜੋਗਿੰਦਰ ਸਿੰਘ, ਗੁਲਜਾਰ ਸਿੰਘ, ਸ਼ਾਨ ਸਿੱਧੂ, ਯੁਵਰਾਜ ਗਿੱਲ, ਸੁਖਦੇਵ ਸਿੰਘ ਜਹੂਰਾ ਆਦਿ ਵੀ ਹਾਜ਼ਰ ਸਨ।