ਕਮਲ, ਹਰਿਆਣਾ : ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ, ਚੰਡੀਗੜ੍ਹ ਆਰਆਈਸੀਐੱਮ ਦੇ ਖੇਤਰੀ ਨਿਰਦੇਸ਼ਕ ਡਾ. ਆਰਕੇ ਸ਼ਰਮਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਕੋਆਪੇ੍ਟਿਵ ਅਵੇਰਨੈਸ ਇਨ ਯੂਥ ਵਿਸ਼ੇ 'ਤੇ ਜੀਜੀਡੀਐੱਸਡੀ ਕਾਲਜ ਹਰਿਆਣਾ ਵਿਚ ਪਿੰ੍ਸੀਪਲ ਡਾ. ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਆਰਆਈਸੀਐੱਮ ਤੋ ਫੈਕਲਟੀ ਮੈਂਬਰ ਸੁਨੀਲ ਕੁਮਾਰ ਦੁਆਰਾ ਦਿੱਤੇ ਗਏ ਸੈਸ਼ਨ ਵਿਚ ਸਹਿਕਾਰਤਾ ਕੀ ਹੈ, ਸਹਿਕਾਰਤਾ ਦੇ ਉਦੇਸ਼, ਸਹਿਕਾਰ ਤੋਂ ਖੁਸ਼ਹਾਲੀ, ਸਹਿਕਾਰਤਾ ਦੇ ਸਿਧਾਂਤ ਅਤੇ ਵੱਖ-ਵੱਖ ਕਾਰੋਬਾਰਾਂ ਦੇ ਸਬੰਧ 'ਚ ਨੌਜਵਾਨਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਪੇ੍ਰਿਤ ਕੀਤਾ ਗਿਆ। ਪੋ੍ਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਹਿਕਾਰੀ ਖੇਤਰ ਵਿਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਜਾਗਰੂਕ ਕਰਨਾ ਹੈ। ਉਨਾਂ੍ਹ ਕਿਹਾ ਕਿ ਅਸੰਗਠਿਤ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਸਹਿਕਾਰਤਾ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਉਹ ਸਹਿਕਾਰੀ ਸਭਾਵਾਂ ਨਾਲ ਜੁੜੀਆਂ ਸਹਿਕਾਰੀ ਸਕੀਮਾਂ ਦਾ ਲਾਭ ਪ੍ਰਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸਹਿਕਾਰਤਾ ਦਾ ਉਦੇਸ਼ ਦੇਸ਼, ਸੂਬੇ ਅਤੇ ਲੋਕਾਂ ਦੀ ਸੇਵਾ ਕਰਨਾ ਹੈ। ਇਸ ਦੌਰਾਨ ਉਨਾਂ੍ਹ ਨੇ ਰਾਸ਼ਟਰੀ ਪੁਰਸਕਾਰ ਜੇਤੂ ਸੁਸਾਇਟੀਆਂ ਦੀ ਵੀਡੀਓ ਕਲਿੱਪ ਰਾਹੀਂ ਜਾਣਕਾਰੀ ਦਿੱਤੀ। ਜਿਸ ਵਿਚ ਵਿਦਿਆਰਥੀਆਂ ਨੇ ਸਹਿਕਾਰਤਾ ਸਬੰਧੀ ਸਾਰਥਕ ਜਾਣਕਾਰੀ ਹਾਸਲ ਕੀਤੀ। ਸਹਿਕਾਰਤਾ ਦੇ ਮਾਧਿਅਮ ਰਾਹੀ ਸਮਾਜ ਦਾ ਸਮਾਜਿਕ, ਆਰਥਿਕ ਤੇ ਸੱਭਿਆਚਾਰ ਦਾ ਵਿਕਾਸ ਕੀਤਾ ਜਾਵੇਗਾ। ਪਿੰ੍. ਡਾ: ਰਾਜੀਵ ਕੁਮਾਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਹਿਕਾਰ ਨਾਲ ਹਰ ਖੇਤਰ 'ਚ ਸਮਿ੍ਧੀ ਯਕੀਨੀ ਹੈ। ਨੌਜਵਾਨਾਂ ਨੂੰ ਸਹਿਕਾਰਤਾ ਨਾਲ ਜੁੱੜ ਕੇ ਆਪਣੇ ਅਤੇ ਸਮਾਜ ਦੇ ਵਿਕਾਸ ਲਈ ਤਿਆਰ ਰਹਿਣਾ ਚਾਹੀਦਾ ਹੈ। ਸਹਿਕਾਰੀ ਖੇਤਰ ਦੇ ਵਿਕਾਸ ਵਿਚ ਨੌਜਵਾਨਾਂ ਦੀ ਭੂਮਿਕਾ ਕ੍ਰਾਂਤੀਕਾਰੀ ਸਾਬਤ ਹੋਵੇਗੀ। ਇਸ ਮੌਕੇ ਡਾ.ਸ਼ੁਚੀ ਸ਼ਰਮਾ, ਪੋ੍. ਗੁਰਪ੍ਰਰੀਤ ਕੌਰ, ਪੋ੍. ਹੇਮ ਲਤਾ, ਪੋ੍. ਪੁਨੀਤ ਕੌਰ, ਪੋ੍. ਪਾਰਸ ਸਮੇਤ ਹੋਰ ਹਾਜ਼ਰ ਸਨ।