ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ: ਜ਼ਿਲ੍ਹੇ ਦੇ ਬਲਾਕ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਕਾਲੇਵਾਲ ਦਾ ਕਿਸਾਨ ਜਸਵਿੰਦਰ ਸਿੰਘ ਅਗਾਂਹਵਧੂ ਸੋਚ ਦੇ ਸਦਕਾ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਆਧੁਨਿਕ ਤਰੀਕੇ ਨਾਲ ਕੀਤੀ ਗਈ ਖੇਤੀ ਸਦਕਾ ਜਿੱਥੇ ਉਹ ਮੁਨਾਫਾ ਕਮਾਅ ਰਿਹਾ ਹੈ ਉਥੇ ਚੌਗਿਰਦਾ ਦੂਸ਼ਿਤ ਹੋਣ ਤੋਂ ਬਚਾਅ ਰਿਹਾ ਹੈ। ਜਸਵਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਮਹਿਕਮੇ ਨਾਲ ਜੁੜਿਆ ਹੈ ਤੇ ਉਸ ਦੌਰ ਤੋਂ ਲੈ ਕੇ ਅਜੋਕੇ ਸਮੇਂ ਤਕ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਨਹੀਂ ਲਾਈ। ਲੰਘੇ 4 ਵਰਿ੍ਹਆਂ ਤੋਂ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਫ਼ਸਲ ਦੀ ਬਿਜਾਈ ਕਰ ਰਿਹਾ ਹੈ ਤੇ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਦੀ ਫ਼ਸਲ ਦਾ ਝਾੜ ਹਾਸਿਲ ਕਰ ਰਿਹਾ ਹੈ।

ਕਿਸਾਨ ਜਸਵਿੰਦਰ ਦਾ ਖੇਤੀ ਖ਼ਰਚਾ ਘੱਟ ਗਿਆ ਹੈ, ਕਿਉਂਜੋ ਹੈਪੀ ਸੀਡਰ ਤਕਨੀਕ ਨਾਲ ਪਰਾਲੀ ਦੀ ਕਟਾਈ ਤੋਂ ਬਾਅਦ ਝੋਨੇ ਦੀ ਖੜ੍ਹੀ ਪਰਾਲੀ ਵਿਚ ਕਣਕ ਦੀ ਫ਼ਸਲ ਦੀ ਬਿਜਾਈ ਹੋ ਜਾਂਦੀ ਹੈ। ਕਾਫੀ ਕਿਸਾਨਾਂ ਨੇ ਪਿਛਲੇ ਸਾਲਾਂ ਵਿਚ ਜਸਵਿੰਦਰ ਸਿੰਘ ਦਾ ਅਸਰ ਮੰਨ ਕੇ ਹੈਪੀ ਸੀਡਰ ਤਕਨੀਕ ਨੂੰ ਅਪਣਾਇਆ ਹੈ। ਇਸ ਤੋਂ ਇਲਾਵਾ ਜਸਵਿੰਦਰ 10 ਤੋਂ 15 ਖੇਤ ਆਲੂ ਦੇ ਲਗਾਉਂਦਾ ਹੈ। ਖੇਤਾਂ ਨੂੰ ਉਹ ਮਲਚਰ, ਐਮ.ਬੀ.ਪਲਾਓ, ਰੋਟਾਵੇਟਰ ਤੇ ਤਵਿਆਂ ਦੀ ਵਰਤੋਂ ਕਰ ਕੇ ਤਿਆਰ ਕਰਦਾ ਹੈ। ਕਿਸਾਨ ਨੇ ਪਰਾਲੀ ਖੇਤਾਂ ਵਿਚ ਵਾਹ ਕੇ ਨਦੀਨ ਨਾਸ਼ਕਾਂ, ਸਪਰੇਅ ਤੇ ਖਾਦਾਂ ਦੇ ਖਰਚੇ ਨੂੰ ਘਟਾਅ ਲਿਆ ਹੈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਮੁਤਾਬਕ ਮਹਿਕਮੇ ਦੇ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ।

,