ਨਵਜੋਤ ਧਾਮੀ, ਹਾਜੀਪੁਰ : ਹਾਜੀਪੁਰ ਚ ਪੈਂਦੇ ਪਿੰਡ ਚਨੌਰ ਵਿਖੇ ਦਸਮੇਸ਼ ਸਪੋਰਟਸ ਕਲੱਬ ਵੱਲੋਂ ਤਿੰਨ ਦਿਨਾਂ ਪਰੋ ਕਬੱਡੀ ਕੱਪ ਸ਼ਹੀਦ ਸਰਦਾਰ ਸੁਰਿੰਦਰ ਸਿਘ (ਬੂਰਾ) ਦੀ ਯਾਦ ਵਿਚ ਕਰਵਾਇਆ ਗਿਆ। ਇਸ ਸਮੇਂ ਸਮੂਹ ਪਿੰਡ ਦੇ ਨੌਜਵਾਨਾਂ ਨੇ ਇਸ ਕਬੱਡੀ ਕੱਪ ਵਿੱਚ ਸਹਿਯੋਗ ਦਿੱਤਾ ਤੇ ਸ਼ਹੀਦ ਸੁਰਿੰਦਰ ਸਿੰਘ ਦੀ ਯਾਦ ਵਿਚ 2 ਮਿੰਟ ਦਾ ਮੌਨ ਰੱਖਿਆ ਗਿਆ। ਇਸ ਕਬੱਡੀ ਕੱਪ 'ਚ ਬਹੁਤ ਹੀ ਦੂਰੋ-ਦੂਰੋ ਟੀਮਾਂ ਨੇ ਆ ਕੇ ਹਿੱਸਾ ਲਿਆ। ਪਿੰਡ ਦੇ ਨੌਜਵਾਨਾਂ ਵੱਲੋਂ ਦੂਰੋ ਆਈਆਂ ਹੋਈਆਂ ਟੀਮਾਂ ਵਾਸਤੇ ਲੰਗਰ ਅਤੇ ਰਹਿਣ ਦਾ ਪ੍ਰਬੰਧ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਇਸ ਸਮੇਂ ਹਰਜਿੰਦਰ ਪਾਲ ਗੋਲੀ ਤੇ ਹਰਦੀਪ ਸਿੰਘ ਗਿੱਲ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਪੇ੍ਰਿਤ ਕੀਤਾ। ਇਸ ਸਮੇਂ ਦਸਮੇਸ਼ ਸਪੋਰਟਸ ਕਲੱਬ ਚਨੌਰ ਦੇ ਸਾਰੇ ਨੌਜਵਾਨਾਂ ਵੱਲੋਂ ਸ਼ਹੀਦ ਸੁਰਿੰਦਰ ਸਿੰਘ ਦੇ ਪਿਤਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਗਾਂ ਚਨੌਰ, ਨਵ ਚਨੌਰ, ਸਿੰਦੀ ਚਨੋਰ, ਸੁਮੀਤ ਗੋਲੀ ਯੂ ਐਸ ਏ, ਵਿਕਰਮ ਗੋਲੀ ਯੂ ਐਸ ਏ, ਹਰਦੀਪ ਕਤਰ, ਬੱਗੁ, ਅਮਨ ਚਨੋਰ, ਸੋਨੂੰ, ਦਿਨੇਸ਼ ਯੂ ਐਸ ਏ, ਮਿੰਟਾਂ, ਸੰਜੁ ਚਨੋਰ, ਸਾਬੀ ਫੌਜੀ, ਪਰਦੀਪ, ਜੇ ਪੀ ਚਨੋਰ, ਉਜਾਗਰ ਸਿੰਘ, ਜਸਵੰਤ ਗੋਲੀ, ਨੰਬਰਦਾਰ ਮੇਜਰ ਸਿੰਘ ਆਦਿ ਹਾਜ਼ਰ ਸਨ।