ਸਤਨਾਮ ਲੋਈ, ਮਾਹਿਲਪੁਰ : ਪੂਰੇ ਪੰਜਾਬ ਤੇ ਚੰਡੀਗੜ੍ਹ 'ਚੋਂ ਨਿੱਜੀ ਖੇਤਰ ਦਾ ਪੰਜਾਬੀ ਵਿਚ ਨਿਰੰਤਰ ਛਪਣ ਵਾਲਾ ਇੱਕੋ -ਇੱਕ ਬਾਲ ਰਸਾਲਾ 'ਨਿੱਕੀਆਂ ਕਰੂੰਬਲਾਂ' ਇਸ ਸਾਲ ਆਪਣੇ ਪ੍ਰਕਾਸ਼ਨ ਦੀ ਸਿਲਵਰ ਜੁਬਲੀ ਮਨਾਏਗਾ ਇਸ ਮੌਕੇ ਪੰਜਾਬ ਦੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ 25 ਬਾਲ ਲੇਖਕਾਂ ਨੂੰ ਨਿੱਕੀਆਂ ਕਰੂੰਬਲਾਂ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ ਇਹ ਜਾਣਕਾਰੀ ਦਿੰਦਿਆਂ ਸੁਰ ਸੰਗਮ ਵਿੱਦਿਅਕ ਟਰੱਸਟ ਦੇ ਚੇਅਰਮੈਨ ਪ੍ਰਰੋ.ਬਲਦੇਵ ਸਿੰਘ ਬੱਲੀ ਤੇ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਰਸਾਲੇ ਦਾ ਸਿਲਵਰ ਜੁਬਲੀ ਅੰਕ 'ਗੁਰੂੁ ਨਾਨਕ ਦੇਵ ਵਿਸ਼ੇਸ਼ ਅੰਕ' ਹੋਵੇਗਾਇਹ ਫ਼ੈਸਲਾ ਸੁਰ ਸੰਗਮ ਵਿਦਿਅਕ ਟਰੱਸਟ ਦੀ ਕਾਰਜਕਰਨੀ ਦੀ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਹੋਈ ਮੀਟਿੰਗ ਵਿਚ ਕੀਤਾ ਗਿਆ

ਰਸਾਲੇ ਦੀ ਪ੍ਰਬੰਧਕੀ ਸੰਪਾਦਕਾ ਪਿ੍ਰੰ.ਮਨਜੀਤ ਕੌਰ ਨੇ ਕਿਹਾ ਕਿ ਅਠਾਰਾਂ ਸਾਲ ਤੋਂ ਘੱਟ ਉਮਰ ਵਾਲੇ 25 ਬਾਲ ਸਾਹਿਤਕਾਰਾਂ ਨੂੰ ਨਿੱਕੀਆਂ ਕਰੂੰਬਲਾਂ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ, ਜਿਸ ਵਾਸਤੇ ਘੱਟੋ- ਘੱਟ ਇਕ ਪੁਸਤਕ ਛਪੀ ਹੋਣ ਵਾਲੇ ਬਾਲ ਲੇਖਕ ਆਪਣੇ ਜੀਵਨ ਵੇਰਵੇ, ਫੋਟੋ ਤੇ ਛਪੀਆਂ ਪੁਸਤਕਾਂ ਦੀਆਂ ਤਿੰਨ- ਤਿੰਨ ਕਾਪੀਆਂ ਸਮੇਤ ਆਪਣੀਆਂ ਐਂਟਰੀਆਂ 15 ਅਗਸਤ ਤਕ ਸੰਪਾਦਕ ਨੂੰ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਤੇ 'ਤੇ ਭੇਜ ਸਕਦੇ ਹਨ ਸਾਹਿਤ ਸਿਰਜਣਾ ਮੁਕਾਬਲੇ ਤੇ ਜੇਤੂ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਉਤਸ਼ਾਹਿਤ ਕੀਤਾ ਜਾਵੇਗਾ

ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਕੁਝ ਨਵੇਂ ਲੇਖਕਾਂ ਦੀਆਂ ਬਾਲ ਪੁਸਤਕਾਂ ਜਾਰੀ ਕਰਨ ਤੋਂ ਇਲਾਵਾ ਬਾਲ ਸਾਹਿਤ ਦੇ ਵੰਨ -ਸੁਵੰਨੇ ਪਹਿਲੂਆਂ ਤੇ ਇਕ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ਵਿਚ ਦੇਸ਼- ਵਿਦੇਸ਼ ਵਿਚ ਬਾਲ ਸਾਹਿਤ ਲਈ ਕਾਰਜਸ਼ੀਲ ਲੇਖਕ ਭਾਗ ਲੈਣਗੇ ਉੱਘੇ ਬਾਲ ਕਲਾਕਾਰ ਕਮਲਜੀਤ ਨੀਲੋਂ ਦੀ ਬਾਲ ਸੱਭਿਆਚਾਰਕ ਵਰਕਸ਼ਾਪ ਤੋਂ ਇਲਾਵਾ ਬਾਲ ਸੱਭਿਆਚਾਰਕ ਪ੍ਰਰੋਗਰਾਮ ਦੀ ਵੀ ਵਿਉਂਤਬੰਦੀ ਕੀਤੀ ਗਈ

ਇਸ ਮੀਟਿਗ ਵਿਚ ਹੋਰਨਾਂ ਤੋਂ ਇਲਾਵਾ ਨੈਸ਼ਨਲ ਐਵਾਰਡੀ ਅਧਿਆਪਕ ਤੇ ਲੇਖਕ ਅਮਰੀਕ ਸਿੰਘ ਤਲਵੰਡੀ, ਅਸ਼ੋਕ ਪੁਰੀ,ਬੱਗਾ ਸਿੰਘ ਆਰਟਿਸਟ,ਪ੍ਰਰੋ.ਰਾਮ ਲਾਲ ਭਗਤ,ਪੰਮੀ ਖੁਸ਼ਹਾਲਪੁਰੀ,ਪਰਮਾ ਨੰਦ ਬ੍ਹੱਮਪੁਰੀ,ਅਮਰੀਕ ਦਿਆਲ , ਡਾ.ਵਿਜੈ ਭੱਟੀ ਤੇ ਹਰਵੀਰ ਮਾਨ ਆਦਿ ਉਚੇਚੇ ਤੌਰ ਤੇ ਸ਼ਾਮਲ ਹੋਏ