ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਦੇ ਅਹੁਦੇਦਾਰ ਰਜਿਸਟਰਾਰ ਆਯੂਰਵੈਦਿਕ ਅਤੇ ਯੂਨਾਨੀ ਬੋਰਡ ਪੰਜਾਬ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਪੰਜਾਬ ਡਾਕਟਰ ਸੰਜੀਵ ਗੋਇਲ ਅਤੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਡਾਕਟਰ ਬੀਕੇ ਕੌਸ਼ਿਕ ਨੂੰ ਮਿਲੇ।ਕੌਸ਼ਿਕ ਗੋਇਲ ਨੇ ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਵੱਲੋਂ ਆਯੂਰਵੈਦ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਜ਼ਿਲ੍ਹਾ ਵੈਦ ਮੰਡਲ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਅਤੇ ਵਾਤਾਵਰਨ ਪ੍ਰਤੀ ਆਯੂਰਵੈਦ ਪ੍ਰਤੀ ਲੋਕ ਭਲਾਈ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਜਾਰੀ ਰੱਖਣ ਲਈ ਪ੍ਰਰੇਰਿਤ ਕੀਤਾ। ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਵੈਦ ਸੋਮ ਪ੍ਰਕਾਸ਼ ਜਲਭੈ ਤੋਂ ਇਲਾਵਾ ਸਰਪ੍ਰਸਤ ਵੈਦ ਜਸਵੀਰ ਸਿੰਘ ਸੌਂਦ, ਜਨਰਲ ਸਕੱਤਰ ਵੈਦ ਤਰਸੇਮ ਸਿੰਘ ਸੰਧਰ, ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ, ਉਪ ਪ੍ਰਧਾਨ ਵੈਦ ਸਰਬਜੀਤ ਸਿੰਘ ਮਣਕੂ ਅਤੇ ਡਾਕਟਰ ਪਰਮਜੀਤ ਸਿੰਘ ਵੀ ਹਾਜ਼ਰ ਸਨ।

ਫੋਟੋ 114 ਪੀ -

-