ਪ੍ਰਦੀਪ ਭਨੋਟ, ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨ 'ਚ ਆਜ਼ਾਦੀ ਦੇ 75ਵੇਂ ਸਾਲਾਨਾ ਅੰਮਿ੍ਤ ਮਹਾਉਤਸਵ ਨੂੰ ਸਮਰਪਿਤ ਕੈਂਪਸ ਡਾਇਰਕੈਟਰ ਡਾ. ਰਸ਼ਮੀ ਗੁਜਰਾਤੀ ਦੀ ਦੇਖਰੇਖ 'ਚ ਹਫਤੇ ਭਰ ਤੋਂ ਚੱਲ ਰਹੇ ਪੋ੍ਗਰਾਮ ਤਹਿਤ ਦੇਸ਼ ਪੇ੍ਮ ਨੂੰ ਦਰਸਾਉਂਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਪੋਸਟਰ ਮੁਕਾਬੇ ਤੋਂ ਇਲਾਵਾ ਰੰਗੋਲੀ ਸਜਾਓ, ਤਿਰੰਗੇ ਨਾਲ ਯਾਤਰਾ, ਤਿਰੰਗੇ ਝੰਡੇ ਸਜਾਉਣੇ ਅਤੇ ਲਗਾਉਣੇ, ਦੇਸ਼ ਪੇ੍ਮ ਦੀ ਪੂਰੀ ਜਾਣਕਾਰੀ ਦੇਣਾ, ਦੇਸ਼ ਪੇ੍ਮ ਦੇ ਗੀਤ, ਸਭਿਆਚਾਰਕ ਪੋ੍ਗਰਾਮ, ਨਾਟਕ, ਸਕਿਟ ਆਦਿ ਗਤੀਵਿਧਿਆਂ ਕਰਵਾਈਆਂ ਗਈਆਂ। ਪਿੰ੍ਸੀਪਲ ਡਾ. ਕੁਲਜਿੰਦਰ ਕੌਰ ਦੀ ਦੇਖਰੇਖ 'ਚ ਬੀਐਡ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਪੋ੍ਗਰਾਮ ਪੇਸ਼ ਕੀਤੇ। ਬੀਐੱਡ ਦੇ ਵਿਦਿਆਰਥੀਆਂ ਨੇ ਦੇਸ਼ ਦੀ ਆਜਾਦੀ ਦੇ ਇਤਿਹਾਸ ਨੂੰ ਦਰਸਾਉਂਦੇ ਪੋਸਟਰ ਬਣਾਏ। ਵਿਦਿਆਰਥਣ ਨਵਜੋਤ ਲਵਲੀ ਅਤੇ ਪੋ੍. ਮੋਨਿਕਾ ਧੰਮ ਨੇ ਦੇਸ਼ ਦੀ ਆਜ਼ਾਦੀ 'ਚ ਕਰਾਂਤੀਕਾਰੀਆਂ ਦੇ ਵਿਸ਼ੇ 'ਚ ਕਰਵਾਏ ਸੈਮੀਨਾਰ 'ਚ ਦੱਸਿਆ ਕਿ ਆਜਾਦੀ ਸਾਨੂੰ ਇਕ ਦਿਨ 'ਚ ਨਹੀਂ ਮਿਲੀ, ਕਈ ਵਰੇ੍ਹ ਲੱਗੇ ਹਨ। ਕਰੋੜਾ ਦੇਸ਼ ਪੇ੍ਮੀਆਂ ਨੇ ਆਪਣਾ ਖੂਨ ਪਾਣੀ ਦੀ ਤਰਾਂ੍ਹ ਵਹਾਇਆ ਹੈ। ਵਾਇਸ ਪਿੰ੍ਸੀਪਲ ਅੰਕੁਸ਼ ਨਿਝਾਵਨ ਦੀ ਦੇਖਰੇਖ 'ਚ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਤਿਰੰਗੇ ਝੰਡੇ ਲਗਾਏ, ਪੋਸਟਰ ਬਣਾਏ, ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤੇ। ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ ਨੇ ਕਿਹਾ ਕਿ ਆਜ਼ਾਦੀ ਲਈ ਬਰਤਾਨੀਆਂ ਹਕੂਮਤ ਦੇ ਸਾਹਮਣੇ ਅਣਗਿਣਤ ਦੇਸ਼ ਭਗਤਾਂ ਨੇ ਅਪਣਾ ਲਹੂ ਵਹਾਇਆ। ਅੱਜ 75 ਸਾਲ ਦੇ ਬਾਅਦ ਦੇਸ਼ ਨੇ ਵਿਕਾਸ ਦੀ ਰਾਹ ਫੜੀ ਹੈ। ਦੇਸ਼ ਦੇ ਲਈ ਅੱਜ ਵੀ ਯੁਵਾਵਾਂ 'ਚ ਦੇਸ਼ ਅਤੇ ਤਿਰੰਗੇ ਪ੍ਰਤੀ ਜਜ਼ਬਾ ਹੈ। ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਨ੍ਹਾਂ 'ਚ ਬਚਪਨ ਅਤੇ ਜਵਾਨੀ 'ਚ ਦੇਸ਼ ਪ੍ਰਤੀ ਲਗਨ ਹੋਣਾ ਹਰ ਦੇਸ਼ ਦੇ ਲਈ ਫਖ਼ਰ ਦੀ ਗੱਲ ਹੈ।