ਗੁਰਵਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਦੀ ਆਰੰਭੀ ਮੁਹਿੰਮ ਦੀਆਂ ਖੁਦ ਸਿਆਸਤਦਾਨ ਹੀ ਨਾ ਸਿਰਫ ਧੱਜੀਆਂ ਉਡਾ ਰਹੇ ਹਨ ਸਗੋਂ ਇਨਾਂ੍ਹ ਸੱਤਾਧਾਰੀ ਸਿਆਸਤਦਾਨਾਂ ਦੀ ਸ਼ਹਿ 'ਤੇ ਹੀ ਵਪਾਰ ਮੰਡਲ ਦੇ ਅਖੌਤੀ ਪ੍ਰਧਾਨਾਂ ਵੱਲੋਂ ਸੈਂਪਿਲੰਗ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਦੇ ਨਾਲ ਹੱਥੋ ਪਾਈ ਕਰਕੇ ਮਨੋਬਲ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸਨਸਨੀਖੇਜ਼ ਖੁਲਾਸਾ ਖ਼ੁਦ ਜ਼ਿਲ੍ਹਾ ਸਿਹਤ ਅਫਸਰ ਡਾ. ਲਖਬੀਰ ਸਿੰਘ ਤੇ ਇੰਸਪੈਕਟਰ ਰਮਨ ਵਿਰਦੀ ਨੇ ਆਪਣੇ ਦਫ਼ਤਰ 'ਚ ਬੁਲਾਈ ਇਕ ਪ੍ਰਰੈੱਸ ਕਾਨਫ਼ਰੰਸ ਦੌਰਾਨ ਕਰਦਿਆਂ ਦੱਸਿਆ ਕਿ ਉਨਾਂ੍ਹ ਦੀ ਅਗਵਾਈ 'ਚ ਦੋ ਦਿਨ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਫੂਡ ਸੇਫਟੀ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਦਸੂਹਾ ਵਿਖੇ ਖਾਣ-ਪੀਣ ਵਾਲੇ ਪਦਾਰਥਾਂ ਦੀ ਸੈਂਪਿਲੰਗ ਕਰਨ ਲਈ ਕਾਰਵਾਈ ਕੀਤੀ ਗਈ ਸੀ। ਕਾਰਵਾਈ ਦੌਰਾਨ ਜਦੋਂ ਦਸੂਹਾ ਸ਼ਹਿਰ ਦੇ ਇਕ ਕਰਿਆਨਾ ਸਟੋਰ 'ਤੇ ਪਹੁੰਚੀ ਤਾਂ ਉੱਥੇ ਸੈਂਪਿਲੰਗ ਕਰਨ ਦੀ ਕਾਰਵਾਈ ਆਰੰਭ ਕੀਤੀ ਤਾਂ ਇਸੇ ਦੌਰਾਨ ਆਪਣੇ ਆਪ ਨੂੰ ਵਪਾਰ ਮੰਡਲ ਪ੍ਰਧਾਨ ਦੱਸਦੇ ਹੋਏ ਪੁੱਜੇ ਇੱਕ ਵਿਅਕਤੀ ਨੇ ਉਨਾਂ੍ਹ ਨਾਲ ਹੱਥੋਪਾਈ ਕਰਦਿਆਂ ਲਏ ਗਏ ਸੈਂਪਲ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਦੌਰਾਨ ਉਕਤ ਵਿਅਕਤੀ ਨੇ ਕਾਫੀ ਹੰਗਾਮਾ ਕੀਤਾ ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ। ਡਾ. ਲਖਵੀਰ ਸਿੰਘ ਨੇ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ੍ਹ ਨੂੰ ਪੂਰਾ ਯਕੀਨ ਹੈ ਕਿ ਜਿਸ ਢੰਗ ਨਾਲ ਉੱਥੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੀ ਕਾਰਵਾਈ ਕੀਤੀ ਗਈ ਉਕਤ ਦੁਕਾਨ 'ਤੇ ਇਤਰਾਜ਼ਯੋਗ ਸਾਮਾਨ ਵਿਕਦਾ ਹੋ ਸਕਦਾ ਹੈ, ਜਿਸ ਦੀ ਸੈਂਪਿਲੰਗ ਕਰਕੇ ਲੈਬਾਰਟਰੀ ਨੂੰ ਭੇਜਿਆ ਜਾਣਾ ਬਹੁਤ ਜ਼ਰੂਰੀ ਹੈ। ਉਨਾਂ੍ਹ ਦੱਸਿਆ ਕਿ ਉਕਤ ਵਿਅਕਤੀ ਨੇ ਸਰਕਾਰੀ ਕੰਮ 'ਚ ਰੁਕਾਵਟਾਂ ਖੜ੍ਹੀਆਂ ਕਰ ਕੇ ਕਾਨੂੰਨੀ ਜੁਰਮ ਕੀਤਾ ਹੈ ਜਿਸ ਦੀ ਸ਼ਿਕਾਇਤ ਉਨਾਂ੍ਹ ਨੇ ਦਸੂਹਾ ਦੇ ਡੀਐੱਸਪੀ ਨੂੰ ਵੀ ਕਰ ਦਿੱਤੀ ਹੈ, ਪਰ ਦੋ ਦਿਨ ਬੀਤਣ ਦੇ ਬਾਵਜੂਦ ਵੀ ਦਸੂਹਾ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਅਤੇ ਇੰਸਪੈਕਟਰ ਰਮਨ ਵਿਰਦੀ ਨੇ ਮੰਗ ਕੀਤੀ ਕਿ ਸਰਕਾਰੀ ਡਿਊਟੀ ਦੌਰਾਨ ਉਨਾਂ੍ਹ ਨੂੰ ਪੁਲਿਸ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।

-

ਸਿਆਸਤਦਾਨਾਂ ਤੇ ਦਖਲਅੰਦਾਜ਼ੀ ਦੇ ਲਾਏ ਇਲਜ਼ਾਮ

ਜ਼ਿਲਾ ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਕਿਹਾ ਕਿ ਉਨਾਂ੍ਹ ਨੂੰ ਇਸ ਵਾਰਦਾਤ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਇਕ ਹਲਕਾ ਵਿਧਾਇਕ ਦਾ ਫੋਨ ਆਇਆ, ਜਿਸ ਨੇ ਉਨਾਂ੍ਹ 'ਤੇ ਦਬਾਅ ਪਾਉਣ ਦੀ ਕੋਸ਼ਸ਼ਿ ਕੀਤੀ, ਜਦੋਂ ਉਨਾਂ੍ਹ ਕਿਹਾ ਕਿ ਸੈਂਪਿਲੰਗ ਸੀਲ ਕਰ ਦਿੱਤੀ ਗਈ ਹੈ ਤਾਂ ਹੁਣ ਕੋਈ ਸੰਭਾਵਨਾ ਨਹੀਂ ਹੈ ਤਾਂ ਉਕਤ ਹਲਕਾ ਵਿਧਾਇਕ ਨੇ ਸਿਹਤ ਮੰਤਰੀ ਰਾਹੀਂ ਉਨਾਂ੍ਹ ਨੂੰ ਡਰਾਉਣ ਧਮਕਾਉਣ ਦੀ ਕੋਸ਼ਸ਼ਿ ਕੀਤੀ। ਉਨਾਂ੍ਹ ਸਵਾਲੀਆ ਚਿੰਨ੍ਹ ਉਠਾਉਂਦਿਆਂ ਕਿਹਾ ਕਿ ਜੇਕਰ ਖੁਦ ਸੱਤਾਧਾਰੀ ਸਿਆਸਤਦਾਨ ਹੀ ਲੋਕਾਂ ਦੀ ਸਿਹਤ ਦੀ ਪ੍ਰਵਾਹ ਨਹੀਂ ਕਰਦੇ ਤਾਂ ਮਿਸ਼ਨ ਤੰਦਰੁਸਤ ਪੰਜਾਬ ਜੋ ਸਰਕਾਰ ਦੀ ਖੁਦ ਦੀ ਸਕੀਮ ਹੈ, ਇਸ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਡਾ. ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਤੇ ਇੰਸਪੈਕਟਰ ਰਮਨ ਵਿਰਦੀ ਨੇ ਜ਼ਿਲ੍ਹੱ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਪਾਸੋਂ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਖ਼ਲਿਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।