ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਬੇਸ਼ੱਕ ਨੈਸ਼ਨਲ ਗ੍ਰੀਨ ਟਿ੍ਬਿਊਨਲ ਦਰਖ਼ਤਾਂ ਦੀ ਕਟਾਈ ਰੋਕਣ ਲਈ ਲਗਾਤਾਰ ਸਖ਼ਤੀ ਵਰਤ ਕੇ ਵਾਤਾਵਰਨ ਨੂੰ ਬਚਾਉਣ ਦਾ ਉਪਰਾਲਾ ਕਰ ਰਿਹਾ ਹੈ ਅਤੇ ਵੱਧ ਤੋਂ ਵੱਧ ਦਰਖ਼ਤ ਲਗਾਉਣ ਦੀ ਸ਼ਿਫ਼ਾਰਿਸ਼ ਕਰ ਰਿਹਾ ਹੈ ਪਰ ਦੂਜੇ ਪਾਸੇ ਮੁਕੇਰੀਆਂ ਦੇ ਪਿੰਡ ਪੂਰੋ ਚੱਕ ਵਿਖੇ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਪਿੰਡ ਨੇੜਿਓਂ ਲੰਘਦੀ ਸ਼ਾਹ ਨਹਿਰ ਕਿਨਾਰਿਓੁਂ ਜੰਗਲਾਤ ਵਿਭਾਗ ਦੇ ਸਫ਼ੈਦਿਆਂ ਦੇ ਦਰਖ਼ਤਾਂ ਦੀ ਕਥਿਤ ਨਾਜਾਇਜ਼ ਤਰੀਕੇ ਨਾਲ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਭਜਨ ਸਿੰਘ ਅਤੇ ਦਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪੂਰੋ ਚੱਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੇੜਿਓਂ ਲੰਘਦੀ ਸ਼ਾਹ ਨਹਿਰ ਦੀ ਸੱਜੀ ਸਟਰਿੱਪ 'ਤੇ ਲੱਗੇ ਹੋਏ ਜੰਗਲਾਤ ਵਿਭਾਗ ਦੇ ਦਰਖ਼ਤਾਂ 'ਚੋਂ ਸਫ਼ੈਦੇ ਦੇ 14 ਦਰਖ਼ਤ ਪਿੰਡ ਦੇ ਕੁੱਝ ਵਿਅਕਤੀਆਂ ਨੇ ਬਿਨਾਂ ਵਿਭਾਗ ਦੀ ਇਜਾਜ਼ਤ ਤੋਂ ਨਾਜਾਇਜ਼ ਤੌਰ 'ਤੇ ਕੱਟ ਲਏਉਨ੍ਹਾਂ ਅੱਗੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਸਥਾਨਕ ਨੇਤਾਵਾਂ ਦੀ ਸ਼ਹਿ 'ਤੇ ਉਕਤ ਵਿਅਕਤੀਆਂ ਨੇ 6 ਦਸੰਬਰ ਨੂੰ ਜਦੋਂ ਸ਼ਾਹ ਨਹਿਰ ਕਿਨਾਰੇ ਜੰਗਲਾਤ ਵਿਭਾਗ ਦੇ ਕਬਜ਼ੇ ਵਾਲੀ ਜਗ੍ਹਾ 'ਚੋਂ ਜੰਗਲਾਤ ਵਿਭਾਗ ਦੇ ਦਰਖ਼ਤਾਂ ਦੀ ਕਟਾਈ ਕੀਤੀ ਤਾਂ ਇਸ ਬਾਰੇ ਲਿਖ਼ਤੀ ਸ਼ਿਕਾਇਤ ਰੇਂਜ ਅਫ਼ਸਰ ਮੁਕੇਰੀਅÎ ਨੂੰ ਕੀਤੀ।ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਰੇਂਜ ਅਫ਼ਸਰ ਮੁਕੇਰੀਆਂ ਘਟਨਾ ਵਾਲੀ ਥਾਂ 'ਤੇ ਪੁੱਜੇ ਜਿਨ੍ਹਾਂ ਨੂੰ ਵੇਖ ਕੇ ਦਰਖ਼ਤ ਕੱਟਣ ਵਾਲੇ ਉਕਤ ਵਿਅਕਤੀ ਕਟਾਈ ਦਾ ਸਾਮਾਨ ਛੱਡ ਕੇ ਮੌਕੇ ਤੋਂ ਭੱਜ ਗਏ ਜਦਕਿ ਰੇਂਜ ਅਫ਼ਸਰ ਨੇ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਅਤੇ ਕੱਟੇ ਹੋਏ ਦਰਖ਼ਤ ਅਗਲੀ ਕਾਰਵਾਈ ਲਈ ਉੱਥੇ ਹੀ ਪਏ ਰਹਿਣ ਦਿੱਤੇ ਉਨ੍ਹਾਂ ਕਿਹਾ ਕਿ ਕਾਨੂੰਨ ਿਛੱਕੇ ਟੰਗ ਕੇ ਜੰਗਲਾਤ ਵਿਭਾਗ ਦੇ ਦਰਖ਼ਤਾਂ ਦੀ ਕਟਾਈ ਕਰ ਕੇ ਜਿੱਥੇ ਵਣ ਵਿਭਾਗ ਨੂੰ ਲੱਖਾਂ ਰੁਪਿਆ ਦਾ ਚੂਨਾ ਲਗਾਇਆ ਜਾ ਰਿਹਾ ਹੈ ਉੱਥੇ ਹੀ ਵਾਤਾਵਰਨ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤਾਂ ਜੰਗਲਾਂ 'ਚ ਲੱਗੇ ਦਰਖ਼ਤ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਜ਼ੋਰ ਮੰਗ ਕੀਤੀ ਕਿ ਨਾਜਾਇਜ਼ ਤੌਰ 'ਤੇ ਦਰਖ਼ਤਾਂ ਦੀ ਕਟਾਈ ਕੀਤੇ ਜਾਣ ਬਾਰੇ ਗੰਭੀਰਤਾ ਨਾਲ ਜਾਂਚ ਕਰ ਕੇ ਸਬੰਧਿਤ ਵਿਅਕਤੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਵਿਭਾਗ ਕਰੇਗਾ ਸਖ਼ਤ ਕਾਰਵਾਈ : ਡੀਐੱਫ਼ਓ ਦਸੂਹਾ

ਜਦੋਂ ਇਸ ਸਬੰਧੀ ਪੱਖ ਜਾਨਣ ਲਈ ਡੀਐੱਫਓ ਦਸੂਹਾ ਅਟਲ ਮਹਾਜਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਕਤ ਪਿੰਡ ਵਿੱਚ ਦਰਖ਼ਤਾਂ ਦੀ ਹੋਈ ਨਾਜਾਇਜ਼ ਕਟਾਈ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਉਨ੍ਹਾਂ ਕਿਹਾ ਕਿ ਦਰਖ਼ਤ ਕਬਜ਼ੇ ਵਿੱਚ ਲੈ ਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।