ਪੱਤਰ ਪ੍ਰੇਰਕ, ਬੁੱਲ੍ਹੋਵਾਲ : ਬੁੁੁੁਲ੍ਹੋਵਾਲ-ਭੋਗਪੁਰ ਰੋਡ 'ਤੇ ਪਿੰਡ ਨੰਦਾ ਚੌਰ ਵਿਖੇ ਬੁੱਧਵਾਰ ਨੂੰ ਇਕ ਨੌਜਵਾਨ ਦੇ ਕਤਲ ਦਾ ਸਮਾਚਾਰ ਪ੍ਰਾਪਤ ਹੋਇਆ। ਥਾਣਾ ਬੁੱਲ੍ਹੋਵਾਲ ਦੇ ਐੱਸਐੱਚਓ ਸੁਲੱਖਣ ਸਿੰਘ ਨੇ ਦੱਸਿਆ ਕਿ ਇਹ ਘਟਨਾ ਬਾਰੇ ਸਵੇਰੇ ਪਤਾ ਲੱਗਣ 'ਤੇ ਲਾਸ਼ ਕਬਜ਼ੇ 'ਚ ਲਈ। ਮਿ੍ਤਕ ਦੀ ਪਛਾਣ ਦਿਨੇਸ਼ ਪੁੱਤਰ ਮਦਨ ਲਾਲ ਰਾਜ ਯੂ਼ਪੀ ਨੰਦਾਚੌੌਰ ਤੋਂ ਸਰਹਾਲਾ ਮੂੰਡੀਆਂ ਰੋਡ 'ਤੇ ਰਹਿੰਦਾ ਸੀ। ਉਹ ਨੰਦਾ ਚੌਰ ਵਿਖੇ ਫਾਸਟ ਫੂਟ ਦੀ ਦੁਕਾਨ ਕਰਦਾ ਸੀ। ਬੁੱਲ੍ਹੋਵਾਲ ਪੁਲਿਸ ਨੇ ਪਿਤਾ ਮਦਨ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ।

ਪੁਲਿਸ ਵਲੋ ਦੱਸੇ ਜਾਣ 'ਤੇ ਪਤਾ ਲੱਗਾ ਕੇ ਦੁਕਾਨ ਅੰਦਰ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਔਰਤ ਪਾਈ ਗਈ, ਜੋ ਉਸ ਦੀ ਪਤਨੀ ਸੀ।

ਪਰ ਦਿਨੇਸ਼ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ। ਇਸ ਸਬੰਧੀ ਮਿ੍ਤਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ ਦਿਨੇਸ਼ ਅੱਡਾ ਨੰਦਾ ਚੌਰ ਵਿਖੇ ਫਾਸਟ ਫੂਟ ਦੀ ਦੁਕਾਨ ਕਰਦਾ ਸੀ ਜੋ ਕੱਲ੍ਹ ਦਾ ਗਿਆ ਸੀ। ਰਾਤ ਨੂੰ ਉਹ ਵਾਪਸ ਨਹੀਂ ਆਇਆ ਤਾਂ ਸਵੇਰੇ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਹੈ। ਦਿਨੇਸ਼ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਉਮਰ ਲਗਪਗ 20-21 ਸਾਲ ਹੈ।

Posted By: Seema Anand