ਜਗਮੋਹਨ ਸ਼ਰਮਾ, ਤਲਵਾੜਾ

ਵੀਰਵਾਰ ਸਵੇਰੇ ਪਿੰਡ ਦੇਪੁਰ ਨੇੜੇ ਕੰਢੀ ਨਹਿਰ 'ਤੇ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਪਿੰਡ ਦੇਪੁਰ ਤੇ ਗੋਇਵਾਲ ਦੇ ਵਾਸੀਆਂ ਨੇ ਇਹ ਕਹਿ ਕੇ ਰੁਕਬਾ ਦਿੱਤਾ ਕਿ ਮੁਰੰਮਤ ਦਾ ਕੰਮ ਠੇਕੇਦਾਰ ਵੱਲੋਂ ਠੀਕ ਢੰਗ ਨਾਲ ਨਹੀਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਹਾਜ਼ਰ ਲੋਕਾਂ ਵਿੱਚੋਂ ਸਰਪੰਚ ਚਮਨ ਸਿੰਘ, ਸੁਭਾਸ਼ ਚੰਦ, ਸੁਤੰਤਰ ਸਿੰਘ ਸੰਜੂ ਆਦਿ ਨੇ ਦੱਸਿਆ ਕਿ ਨਹਿਰ ਵਿੱਚ ਮਿੱਟੀ ਦੀ ਪੁਟਾਈ ਤੋਂ ਬਾਅਦ ਹੀ ਕੰਕਰੀਟ ਦੀ ਸਲੈਬ ਦਾ ਕੰਮ ਹੋਣਾ ਸੀ, ਪਰ ਠੇਕੇਦਾਰ ਵੱਲੋਂ ਨਹਿਰ ਦੇ ਬੈਡ ਅਤੇ ਇੱਕ ਸਾਈਡ ਦੀ ਪੁਟਾਈ ਤੋਂ ਬਗੈਰ ਹੀ ਨਹਿਰ ਦੀ ਦੂਜੀ ਸਾਈਡ 'ਤੇ ਕੰਕਰੀਟ ਸਲੈਬ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਗਲਤ ਹੈ। ਜਿਸ ਦੇ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਘਰਾਂ ਵਿੱਚ ਨਹਿਰ ਦੇ ਪਾਣੀ ਦੀ ਸੇਮ ਬਰਕਰਾਰ ਰਹੇਗੀ। ਜਿਸ ਦੇ ਨਾਲ ਸਰਕਾਰ ਦੇ ਲੱਖਾਂ ਕਰੋੜਾਂ ਖਰਚੇ ਤੋਂ ਬਾਅਦ ਵੀ ਲੋਕ ਪਹਿਲਾਂ ਵਾਂਗ ਹੀ ਮੁਸੀਬਤ ਝਲਣ ਨੂੰ ਮਜਬੂਰ ਕਹਿਣਗੇ। ਉਨਾਂ੍ਹ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦ ਤੱਕ ਨਹਿਰ ਦੇ ਬੈਡ ਤੇ ਇੱਕ ਸਾਇਡ ਦੀ ਪੁਟਾਈ ਤੇ ਜਿਕਾਈ ਪੂਰੀ ਨਹੀਂ ਹੋ ਜਾਂਦੀ। ਉਦੋਂ ਤੱਕ ਪਿੰਡ ਵਾਸੀ ਕੰਕਰੀਟ ਦੀ ਸਲੈਬ ਠੇਕੇਦਾਰ ਨੂੰ ਨਹੀਂ ਪਾਉਣ ਦੇਣਗੇ।

ਮੌਕੇ 'ਤੇ ਪਹੁੰਚੇ ਵਿਭਾਗ ਦੇ ਐਸਡੀਓ ਜਤਿੰਦਰ ਸਿੰਘ ਨੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਜਗ੍ਹਾ ਤੋਂ ਲੋਕ ਸਲੈਬ ਨਹੀਂ ਪੈਣ ਦੇ ਰਹੇ ਉੱਥੇ ਪੁਟਾਈ ਦਾ ਕੰਮ ਜੰਗਲਾਤ ਦੀ ਐਨਓਸੀ ਨਾ ਮਿਲਣ ਕਾਰਨ ਰੁਕਿਆ ਹੋਇਆ ਹੈ। ਉਨਾਂ੍ਹ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਵਿਭਾਗ ਪੂਰੀ ਜ਼ਿੰਮੇਵਾਰੀ ਨਾਲ ਨਹਿਰ ਦੇ ਮੁਰੰਮਤ ਦੇ ਕੰਮ ਨੂੰ ਕਰਵਾ ਰਿਹਾ ਹੈ ਤੇ ਲੋਕ ਵੀ ਵਿਭਾਗ ਦਾ ਸਾਥ ਦੇਣ ਤਾਂ ਜੋ ਚੱਲ ਇਸ ਕੰਮ ਨੂੰ ਸਮੇਂ ਸਿਰ ਚੰਗੇ ਢੰਗ ਨਾਲ ਪੂਰਾ ਕਰਵਾਇਆ ਜਾ ਸਕੇ।