ਫੋਟੋ 137 ਪੀ -ਜਨਤਾ ਦਰਬਾਰ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਤੀਕਸ਼ਣ ਸੂਦ ਤੇ ਹੋਰ।

-

ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਸ਼ਾਸਤਰੀ ਮਾਰਕਿਟ ਵਿਖੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਜਨਤਾ ਦਰਬਾਰ ਲਾਇਆ ਗਿਆ। ਇਸ ਮੌਕੇ ਮੇਅਰ ਸ਼ਿਵ ਸੂਦ, ਵਿਨੋਦ ਪਰਮਾਰ ਤੇ ਨਿਪੁਣ ਸ਼ਰਮਾ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਕਈ ਲੋਕਾਂ ਨੇ ਆਪਣੀਆਂ ਸਮੱਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਭਾਜਪਾ ਸ਼ਾਮਚੁਰਾਸੀ ਮੰਡਲ ਦੇ ਪ੍ਰਧਾਨ ਲਖਵੀਰ ਸਿੰਘ ਨੇ ਸ਼ਿਕਾਇਤ ਰੱਖੀ ਕਿ ਪਿੰਡ ਚੌਟਾਲਾ ਵਿਖੇ ਬਣੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਕਾਰਨ ਵਾਤਾਵਰਨ ਗੰਦਾ ਹੋ ਰਿਹਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਇਸ ਮੌਕੇ ਮਰੀਜ਼ ਨੇ ਆਪਣਾ ਇਲਾਜ ਪੀਜੀਆਈ 'ਚ ਕਰਵਾਉਣ ਦੀ ਅਰਜ਼ ਕੀਤੀ। ਇਸ ਮੌਕੇ ਤੀਕਸ਼ਣ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹਨ। ਇਸ ਲਈ ਲੋਕਾਂ ਦੀਆਂ ਪਰੇਸ਼ਾਨੀਆਂ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁਸ਼ਕਲਾਂ ਵਿਚ ਫਸੇ ਲੋਕਾਂ ਲਈ ਜਨਤਾ ਦਰਬਾਰ ਸਹਾਇਤ ਸਿੱਧ ਹੋ ਰਿਹਾ ਹੈ। ਇਸ ਮੌਕੇ ਕ੍ਰਿਸ਼ਨ ਅਰੋੜਾ, ਕੁਲਵੰਤ ਕੌਰ, ਰਾਕੇਸ਼ ਸੈਣੀ, ਯਸ਼ਪਾਲ ਸ਼ਰਮਾ, ਸਤੀਸ਼ ਸਰੀਨ, ਰਾਜਿੰਦਰ ਮੋਦਗਿੱਲ ਆਦਿ ਹਾਜ਼ਰ ਸਨ।