ਗੌਰਵ, ਗੜ੍ਹਦੀਵਾਲਾ : ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ ਗੜਦੀਵਾਲਾ ਵਿਖੇ ਬੱਚਿਆਂ ਦੀ ਸਿੱਖਿਅਕ ਪ੍ਰਗਤੀ ਨੂੰ ਧਿਆਨ ਵਿਚ ਰਖਦੇ ਹੋਏ ਅਤੇ ਮਾਪਿਆਂ ਨੂੰ ਇਸ ਨਾਲ ਜਾਗਰੂਕ ਕਰਵਾਉਣ ਲਈ ਅਤੇ ਬੱਚਿਆਂ ਸਬੰਧੀ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਸਿਖਿਅਕ ਮਾਪੇ ਮੀਟਿੰਗ ਦਾ ਆਯੋਜਨ ਪਿ੍ਰੰ ਅਮਿਤ ਨਾਗਵਾਨ ਦੀ ਅਗਵਾਈ ਵਿਚ ਕੀਤਾ ਗਿਆ ਅਤੇ ਜਿਸ ਵਿਚ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ 'ਤੇ ਬੱਚਿਆਂ ਦੀ ਪ੍ਰਗਤੀ ਰਿਪੋਰਟ ਵੀ ਮਾਪਿਆਂ ਨੂੰ ਦਿਖਾਈ ਗਈ। ਇਸਦੇ ਨਾਲ ਨਾਲ ਸੱਵਛ ਭਾਰਤ ਅਭਿਆਨ ਨਾਲ ਸੰਬੰਧਤ ਪ੍ਰਦਰਸ਼ਨੀ ਵੀ ਸਕੂਲ ਵਿਚ ਲਗਾਈ ਗਈ,ਜਿਸ ਵਿਚ ਕੁੜੇ ਦਾ ਸਹੀ ਨਿਪਟਾਰਾ, ਕੁੜੇ ਦੀ ਵੰਡ, ਕਿਚਨ ਬੇਸਟ, ਪਤਿਆਂ ਅਤੇ ਗੀਲੇ ਕੁੜੇ ਨਾਲ ਖਾਦ ਤਿਆਰ ਕਰਨਾ,ਪਲਾਸਿਟਕ ਦੀ ਵਰਤੋਂ ਨਾ ਕਰਨਾ ਅਤੇ ਵਰਤੋਂ ਵਿਚ ਆਏ ਪਲਾਸਟਿਕ ਦੇ ਸਮਾਨ ਨੂੰ ਦੋਬਾਰਾ ਵਰਤੋਂ ਕਰਨਾ ਆਦਿ ਦੀ ਜਾਣਕਾਰੀ ਚਾਰਟ, ਮਾਡਲ ਅਤੇ ਬੱਚਿਆਂ ਦੇ ਮਾਧਿਅਮ ਨਾਲ ਦਿੱਤੀ ਗਈ। ਮਾਪਿਆਂ ਨੇ ਪ੍ਰਦਸਨੀ ਨੂੰ ਰੂਚੀਪੂਰਵਕ ਦੇਖਿਆ। ਅਧਿਆਪਕ-ਮਾਪੇ ਮੀਟਿੰਗ ਸਫਲਤਾਪੂਰਵਕ ਸੰਪੰਨ ਹੋਈ। ਇਸ ਮੌਕੇ 'ਤੇ ਸਮੂਹ ਸਟਾਫ ਹਾਜ਼ਰ ਸੀ।