ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰੇ ਜੀਆਰਡੀ ਇੰਸਟੀਚਿਊਟ ਆਫ ਨਰਸਿੰਗ ਟਾਂਡਾ ਵਿਖੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਤੇ ਅਧਿਆਤਮਕ ਖੇਤਰ ਦੀ ਸਿੱਖਿਆ ਦੇਣ ਸਬੰਧੀ ਸੈਮੀਨਾਰ ਲਗਾਇਆ ਗਿਆ। ਸੰਸਥਾ ਦੀ ਚੇਅਰਪਰਸਨ ਪਰਦੀਪ ਕੌਰ ਤੇ ਐੱਮਡੀ ਬਿਕਰਮ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਿੰ੍ਸੀਪਲ ਸੋਨੀਆ ਗਿੱਲ ਦੀ ਅਗਵਾਈ ਵਿੱਚ ਸਮੂਹ ਸਟਾਫ ਦੇ ਸਹਿਯੋਗ ਨਾਲ ਲਗਾਏ ਸੈਮੀਨਾਰ ਦੌਰਾਨ ਨਿਰਮਲੇ ਭੇਖ ਸੰਪਰਦਾਇ ਨਾਲ ਸਬੰਧਤ ਸੰਤ ਬਾਬਾ ਤੇਜਾ ਸਿੰਘ ਮੁੱਖ ਸੇਵਾਦਾਰ ਡੇਰਾ ਗੁਰੂਸਰ ਖੁੱਡਾ ਵਾਲੇ ਕੌਮੀ ਪ੍ਰਧਾਨ ਪ੍ਰਰਾਚੀਨ ਨਿਰਮਲ ਮਹਾਂ ਮੰਡਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ੍ਹ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਜੀਆਰਡੀ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ 'ਚ ਜਿੱਥੇ ਸਿੱਖਿਆ ਦੀ ਸਖ਼ਤ ਲੋੜ ਹੈ ਉੱਥੇ ਅਧਿਆਤਮਿਕ ਅਤੇ ਧਾਰਮਿਕ ਖੇਤਰ ਦੀ ਵੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸੰਸਾਰ ਤੇ ਸਹੀ ਤਰੀਕੇ ਨਾਲ ਵਿਚਰਨ ਲਈ ਸਾਨੂੰ ਗੁਰੂਆਂ, ਸੰਤਾਂ ਮਹਾਂਪੁਰਸ਼ਾਂ ਤੋਂ ਪੇ੍ਰਰਨਾ ਅਤੇ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਇਹ ਸਿੱਖਿਆ ਜੀਵਨ 'ਚ ਅਪਣਾ ਕੇ ਆਪਣਾ ਅਤੇ ਸਰਬੱਤ ਦੇ ਭਲਾ ਕਰਨ ਲਈ ਕਾਰਜ ਕਰਨੇ ਚਾਹੀਦੇ ਹਨ। ਸੈਮੀਨਾਰ ਦੀ ਸਮਾਪਤੀ ਤੇ ਸੰਸਥਾ ਦੇ ਮੈਨੇਜ਼ਰ ਸਰਬਜੀਤ ਸਿੰਘ ਮੋਮੀ ਤੇ ਪਿੰ੍ਸੀਪਲ ਸੋਨੀਆ ਗਿੱਲ ਨੇ ਸੰਤ ਬਾਬਾ ਤੇਜਾ ਸਿੰਘ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਨਾਂ੍ਹ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਬਾਬਾ ਸੁਖਜੀਤ ਸਿੰਘ ਖੁੱਡਾ, ਨਰਿੰਦਰ ਸਿੰਘ ਖੁੱਡਾ, ਦਲਜਿੰਦਰ ਕੌਰ, ਰਮਨੀਤ ਕੌਰ, ਮਨਦੀਪ ਕੌਰ, ਮਨਪ੍ਰਰੀਤ ਕੌਰ, ਲਵਲੀ ਸੈਣੀ, ਰੇਨੂੰ ਬਾਲਾ, ਮੋਨਿਕਾ ਜਾਜਾ, ਗਗਨਦੀਪ ਕੌਰ, ਕਸ਼ਮੀਰ ਕੌਰ, ਪਾਇਲ ਆਦਿ ਵੀ ਹਾਜ਼ਰ ਸਨ।