ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਥਾਣਾ ਸਿਟੀ ਪੁਲਿਸ ਨੇ ਗਸ਼ਤ ਦੌਰਾਨ ਇਕ ਫਰਜ਼ੀ ਪੱਤਰਕਾਰ ਤੇ ਉਸ ਦੇ ਸਾਥੀ ਨੂੰ 600 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ । ਫਰਜ਼ੀ ਪੱਤਰਕਾਰ ਦੀ ਪਛਾਣ ਅਬਰਾਰ ਅਹਿਮਦ ਪੁੱਤਰ ਅੱਲ੍ਹਾ ਅਹਿਮਦ ਤੇ ਉਸਦੇ ਸਾਥੀ ਦੀ ਪਛਾਣ ਡਾਲ ਚੰਦ ਪੁੱਤਰ ਖਿਆਲੀ ਰਾਮ ਦੋਨੋਂ ਵਾਸੀ ਬਿਸੋਲੀ ਜ਼ਿਲ੍ਹਾ ਬੇਦਾਊਂ ਉੱਤਰ ਪ੍ਰਦੇਸ਼ ਵਜੋਂ ਹੋਈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਥਾਣਾ ਸਿਟੀ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਸਬ ਇੰਸਪੈਕਟਰ ਪਰਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਧੋਬੀ ਘਾਟ ਤੋਂ ਸੂਰਜ ਨਗਰ ਵੱਲ ਜਾ ਰਹੇ ਸਨ ਕਿ ਦਫਤਰ ਨਗਰ ਨਿਗਮ ਸਾਹਮਣੇ ਦੋ ਬਿਹਾਰੀ ਦਿਖ ਵਾਲੇ ਵਿਅਕਤੀਆਂ ਨੂੰ ਸ਼ੱਕ ਦੀ ਬਿਨਾਹ 'ਤੇ ਰੋਕ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਅਬਰਾਰ ਅਹਿਮਦ ਤੇ ਡਾਲ ਚੰਦ ਦੱਸਿਆ । ਅਬਰਾਰ ਅਹਿਮਦ ਨੇ ਆਪਣੇ ਆਪ ਨੂੰ ਫਾਸਟ ਵੇਅ ਚੈਨਲ ਦਾ ਪੱਤਰਕਾਰ ਦੱਸਿਆ । ਪੁਲਿਸ ਵਲੋਂ ਲਈ ਤਲਾਸ਼ੀ ਦੌਰਾਨ ਅਬਰਾਰ ਅਹਿਮਦ ਤੇ ਡਾਲ ਰਾਮ ਕੋਲੋਂ 600 ਗ੍ਰਾਮ ਅਫੀਮ ਬਰਾਮਦ ਹੋਈ । ਸਿਟੀ ਪੁਲਿਸ ਵਲੋਂ ਦੋਵੇਂ ਵਿਅਕਤੀਆਂ ਨੂੰ ਸਮੇਤ ਅਫੀਮ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਲਿਆਂਦਾ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।

Posted By: Susheel Khanna