ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ 'ਚ ਲਗਭਗ 25000 ਹੈਕਟੇਅਰ ਰਕਬੇ 'ਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਮੁੱਚੇ ਪੰਜਾਬ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਗੰਨੇ ਦੀ ਕਾਸ਼ਤ ਵਿਚ ਮੋਹਰੀ ਹੈ। ਗੁੜ ਤੇ ਸ਼ੱਕਰ ਦੇ ਮਿਆਰੀ ਉਤਪਾਦਨ ਤੇ ਇਸ ਦੀ ਗਾਹਕਾਂ ਨੂੰ ਮਿਆਰੀ ਉਪਲਬੱਧਤਾ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਮੂਹ ਬੇਲਣਾਂ ਮਾਲਕਾਂ ਨੂੰ ਗੁੜ ਤੇ ਸ਼ੱਕਰ ਦੇ ਉਤਪਾਦਨ ਦੌਰਾਨ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਜਾਂ ਘਟੀਆ ਕੁਆਲਿਟੀ ਦੀ ਖੰਡ ਦੀ ਵਰਤੋਂ ਨਾ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜ਼ਿਲ੍ਹੇ ਵਿਚ ਇਸ ਦੀ ਮਿਆਰੀ ਉਪਲਬੱਧਤਾ ਲਈ ਜ਼ਿਲ੍ਹਾ ਸਿਹਤ ਅਫ਼ਸਰ ਤੇ ਉਨਾਂ੍ਹ ਦੀਆਂ ਫੂਡ ਸੇਫਟੀ ਟੀਮਾਂ ਵਲੋਂ ਵੱਖ-ਵੱਖ ਥਾਵਾਂ 'ਤੇ ਬੇਲਣਿਆਂ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਕਿਸੇ ਵੀ ਬੇਲਣੇ 'ਤੇ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਮੀਕਲ ਜਾਂ ਕੋਈ ਹੋਰ ਅਜਿਹੇ ਪਦਾਰਥ ਪਾਏ ਜਾਂਦੇ ਹਨ ਤਾਂ ਅਜਿਹੀ ਸੂਰਤ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਗੰਨੇ ਦੀ ਪਿੜਾਈ ਦਾ ਸੀਜ਼ਨ ਨੇੜੇ ਹੋਣ ਕਾਰਨ ਜ਼ਿਲ੍ਹੇ ਵਿਚ ਗੁੜ ਤੇ ਸ਼ੱਕਰ ਉਤਪਾਦਨ ਲਈ ਲੱਗੇ ਬੇਲਣਿਆਂ ਵਲੋਂ ਗੰਨੇ ਦੀ ਪਿੜਾਈ ਨੂੰ ਕੇਵਲ ਮਿੱਲਾਂ ਚੱਲਣ 'ਤੇ ਹੀ ਸ਼ੁਰੂ ਕਰਨ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਮਿਆਰੀ ਗੁੜ ਅਤੇ ਸ਼ੱਕਰ ਦੇ ਉਤਪਾਦਨ ਲਈ ਕੱਚੇ ਗੰਨੇ ਦੀ ਅਗੇਤੀ ਪਿੜਾਈ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਉਨਾਂ੍ਹ ਕਿਸਾਨਾਂ ਨੂੰ ਗੰਨੇ ਤੋਂ ਮਿਆਰੀ ਗੁੜ ਅਤੇ ਸ਼ੱਕਰ ਤਿਆਰ ਕਰਕੇ ਆਪਣੀ ਉਪਜ ਦਾ ਪੋ੍ਸੈਸਿੰਗ ਦੇ ਨਾਲ ਮੰਡੀਕਰਨ ਕਰਕੇ ਆਮਦਨ ਵਿਚ ਵਾਧਾ ਕਰਨ ਦੀ ਅਪੀਲ ਕੀਤੀ।