ਸਰਮਾਲ/ਸੁੱਖੀ, ਹੁਸ਼ਿਆਰਪੁਰ : ਐਤਵਾਰ ਦੀ ਦੇਰ ਸ਼ਾਮ ਹੁਸ਼ਿਆਰਪੁਰ-ਫਗਵਾੜਾ ਸੜਕ 'ਤੇ ਪੈਂਦੇ ਪਿੰਡ ਤਾਨੌਲੀ ਲਾਗੇ ਇੱਕੋ ਵਕਤ ਕਾਰ , ਸਕੂਟੀ ਤੇ ਵੱਖ ਵੱਖ ਵਹੀਕਲਾਂ ਦੇ ਹੋਏ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਤੇ 5 ਲੋਕ ਗੰਭੀਰ ਰੂਪ ਜ਼ਖਮੀ ਹੋ ਗਏ।ਰਾਹਗੀਰਾਂ ਵਲੋਂ ਮੌਕੇ 'ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ । ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਮਰ 26 ਸਾਲ ਪੁੱਤਰ ਸੋਮਨਾਥ ਵਾਸੀ ਸਤਿਕਾਰ ਨਗਰ ਬਸਤੀ ਯੋਧਵਾਲ ਲੁਧਿਆਣਾ ਵਜੋਂ ਹੋਈ ਜਦਕਿ ਜਖਮੀਆਂ ਦੀ ਪਛਾਣ ਵਿਵੇਕ ਕੁਮਾਰ, ਤਰੁਣ ਪੁੱਤਰ ਰਵਿੰਦਰ ਸੂਦ , ਕਮਲਜੀਤ ਸਿੰਘ ਉਰਫ ਕਪਿਲ , ਪਵਨ ਕੁਮਾਰ ਪੁੱਤਰ ਸੋਮਨਾਥ , ਪ੍ਰਿੰਅਂਕਾ ਪਤਨੀ ਕਮਲਜੀਤ ਸਿੰਘ ਵਜੋਂ ਹੋਈ ।ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਆਪਣੀ ਪਤਨੀ ਤੇ ਰਿਸ਼ਤੇਦਾਰਾਂ ਨਾਲ ਵੱਖ ਵੱਖ ਵਾਹਨਾਂ 'ਤੇ ਸਵਾਰ ਹੋ ਕੇ ਲੁਧਿਆਣਾ ਤੋਂ ਚਿੰਤਪੁਰਨੀ ਮੱਥਾ ਟੇਕਣ ਵਾਸਤੇ ਗਏ ਸਨ ਤੇ ਜਦੋਂ ਉਹ ਮੱਥਾ ਟੇਕ ਵਾਪਸ ਲੁਧਿਆਣਾ ਜਾ ਰਹੇ ਸਨ ਤਾਂ ਹੁਸ਼ਿਆਰਪੁਰ ਤੋਂ ਫਗਵਾੜਾ ਸੜਕ ਤੇ ਪਿੰਡ ਤਾਨੌਲੀ ਕੋਲ ਉਨ੍ਹਾਂ ਦੀ ਕਾਰ ਕਿਸੇ ਅਣਪਛਾਤੇ ਵਹੀਕਲ ਨਾਲ ਟਕਰਾਉਣ ਤੋਂ ਬਾਅਦ ਕਈ ਹੋਰ ਵਹੀਕਲਾਂ ਨਾਲ ਟਕਰਾ ਗਈ ।
ਇਹ ਹਾਦਸਾ ਏਨਾ ਜਬਰਦਸਤ ਤੇ ਭਿਆਨਕ ਸੀ ਕਿ ਕਮਲਜੀਤ ਦੇ ਭਰਾ ਸੰਦੀਪ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬਾਕੀ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਜੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦੇ ਹੀ dsp ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਆਪਣੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।

ਜ਼ਿਕਰਯੋਗ ਹੈ ਕਿ ਇਸ ਹਾਦਸੇ ਇਕ ਛੋਟਾ ਬੱਚਾ ਵਾਲ ਵਾਲ ਬਚ ਗਿਆ ਹੈ।

Posted By: Jagjit Singh