ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਸੋਮ ਕੁਮਾਰ ਪੁੱਤਰ ਇਸ਼ਵਰ ਚੰਦਰ ਵਾਸੀ ਮਕਾਨ ਨੰਬਰ 20 ਸਕੀਮ ਨੰਬਰ 2 ਰਹੀਮਪੁਰ ਫਗਵਾੜਾ ਰੋਡ ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਨੇ ਦੱਸਿਆ ਕਿ 27 ਜਨਵਰੀ ਨੂੰ ਉਹ ਆਪਣਾ ਮੋਟਰਸਾਇਕਲ ਪਲਸਰ 180 ਸੀਸੀ ਨੰਬਰ ਪੀਬੀ-07- ਏਬੀ-8602 ਦੁਕਾਨ ਦੇ ਸਾਹਮਣੇ ਬਣੀ ਬਿਲਡਿੰਗ ਰਹੀਮਪੁਰ ਮਾਰਕੀਟ 'ਚ ਖੜਾ ਕੀਤਾ ਸੀ ਤੇ ਆਰਸੀ ਵੀ ਮੋਟਰਸਾਈਕਲ 'ਚ ਹੀ ਸੀ।

ਜਦੋਂ 28 ਜਨਵਰੀ ਨੂੰ ਸਵੇਰੇ ਵਕਤ ਕਰੀਬ 10 ਵਜੇ ਉਹ ਆਪਣਾ ਮੋਟਰਸਾਈਕਲ ਦੇਖਣ ਸਾਹਮਣੇ ਅਰੋੜਾ ਸਪੇਅਰ ਪਾਰਟਸ ਦੀ ਬਿਲਡਿੰਗ 'ਚ ਗਿਆ ਤਾਂ ਉਸ ਦਾ ਉਕਤ ਮੋਟਰਸਾਈਕਲ ਉੱਥੇ ਨਹੀਂ ਸੀ। ਉਸ ਨੂੰ ਸ਼ੱਕ ਹੈ ਕਿ ਉਸ ਦਾ ਮੋਟਰਸਾਈਕਲ ਰਣਜੀਤ ਸਿੰਘ ਉਰਫ ਕਾਲਾ ਪੁੱਤਰ ਹਰੀ ਸਿੰਘ ਵਾਸੀ ਗਲੀ ਨੰਬਰ 1 ਮੁਹੱਲਾ ਭੀਮ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਚੋਰੀ ਕੀਤਾ ਹੈ। ਪੁਲਿਸ ਨੇ ਉਕਤ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।