ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਬੱਡਲਾ ਵਿਖੇ ਸ਼੍ਰੀ ਰਾਧਾ ਕਿਸ਼ਨ ਮੰਦਰ ਕੁਟੀਆ ਦੇ ਅਸਥਾਨ 'ਤੇ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਮੌਕੇੇ ਸ਼ੋਭਾ ਸਜਾਈ ਗਈ। ਇਸ ਮੌਕੇ ਮੰਦਰ ਮੁਖੀ ਮਹੰਤ ਅਜੈ ਰਾਮ ਦਾਸ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਮੰਦਰ ਤੋਂ ਆਰੰਭ ਹੋ ਕੇ ਵੱਖ-ਵੱਖ ਮੁਹੱਲਿਆਂ, ਬਾਜ਼ਾਰਾਂ ਤੋਂ ਹੁੰਦੀ ਹੋਈ ਸ਼ਾਮ ਨੂੰ ਸਮਾਪਤੀ ਹੋਈ। ਇਸ ਮੌਕੇ ਸ਼ੋਭਾ ਯਾਤਰਾ ਦੌਰਾਨ ਭਾਈ ਭਗਤ ਸਿੰਘ ਬੱਡੋਂ ਨੇ ਸ਼੍ਰੀ ਕਿਸ਼ਨ ਜੀ ਦੇ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਸ਼ੋਭਾ ਯਾਤਰਾ ਦੌਰਾਨ ਸ਼੍ਰੀ ਕਿ੍ਰਸ਼ਨ ਜੀਵਨ ਕਾਲ ਨਾਲ ਸਬੰਧਿਤ ਸੁੰਦਰ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਮਹੰਤ ਅਜੈ ਰਾਮ ਦਾਸ, ਸਰਪੰਚ ਹਰੀਪਾਲ ਸਿੰਘ, ਨੰਬਰਦਾਰ ਜਸਵੰਤ ਸਿੰਘ, ਜਸਵਿੰਦਰ ਸਿੰਘ ਪੰਚ ਪਠਾਣੀਆ, ਜਸਪ੍ਰਰੀਤ ਸਿੰਘ, ਮੁਨੀਸ਼ ਕੁਮਾਰ, ਹਰਪ੍ਰਰੀਤ ਸਿੰਘ, ਗੌਰਵ ਅਰੋੜਾ, ਦਲਵਿੰਦਰ ਸਿੰਘ, ਜਸਕਰਨ ਸਿੰਘ, ਨਰਿੰਦਰ ਸਿੰਘ ਨਿੰਦੀ, ਦਵਿੰਦਰ ਸਿੰਘ, ਦੀਪਾ ਬੱਡਲਾ ਆਦਿ ਹਾਜ਼ਰ ਸਨ।