ਜੇਜੋਂ ਦੋਆਬਾ , ਨਿਰਮਲ ਮੁੱਗੋਵਾਲ : ਨਿਰਮਲ ਕੁਟੀਆ ਜਨਮ ਸਥਾਨ ਸੰਤ ਬਾਬਾ ਦਲੇਲ ਸਿੰਘ ਪਿੰਡ ਟੂਟੋਮਜਾਰਾ ਵਿਖੇ ਅੱਜ ਬ੍ਹਮਲੀਨ ਸੰਤ ਦਲੇਲ ਸਿੰਘ, ਸੰਤ ਸਤਨਾਮ ਦਾਸ ਅਤੇ ਸੰਤ ਜਗਦੇਵ ਸਿੰਘ ਮੋਨੀ ਦੀ ਯਾਦ ਨੂੰ ਸਮਰਪਿਤ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਅਤੇ ਉਨਾਂ੍ਹ ਦੇ ਸਹਿਯੋਗੀ ਸੰਤ ਬਲਬੀਰ ਸਿੰਘ ਸ਼ਾਸਤਰੀ ਦੀ ਦੇਖ ਰੇਖ ਹੇਠ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਸੰਤ ਬਲਬੀਰ ਸਿੰਘ ਸ਼ਾਸਤਰੀ ਨੇ ਕੀਤੀ।

ਇਸ ਮੌਕੇ ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਹਰਵਿੰਦਰ ਸਿੰਘ ਨਕੋਦਰ, ਸੰਤ ਹਰਮੇਲ ਸਿੰਘ ਹੁਸ਼ਿਆਰਪੁਰ, ਸੰਤ ਕਰਤਾਰ ਦਾਸ ਟੂਟੋਮਜਾਰਾ, ਸੁਨੀਲ ਕੁਮਾਰ ਸ਼੍ਰੀਧਰ ਸਰਪੰਚ, ਮੱਖਣ ਸਿੰਘ, ਦਲਵੀਰ ਸਿੰਘ, ਪਰਮਜੀਤ ਸਿੰਘ, ਪ੍ਰਸ਼ੋਤਮ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਜਸਵੀਰ ਸਿੰਘ ਮੁੱਗੋਵਾਲ, ਹਰਦੁਆਰ ਤੋਂ ਆਈਆਂ ਸੰਤ ਮੰਡਲੀਆਂ, ਦੇਸ਼-ਵਿਦੇਸ਼ ਦੀ ਸੰਗਤ, ਟੂਟੋਮਜਾਰਾ ਨਿਵਾਸੀ ਅਤੇ ਲਾਗਲੇ ਪਿੰਡਾਂ ਦੀਆਂ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਨਗਰ ਕੀਰਤਨ ਵਿੱਚ ਰਾਗੀ ਢਾਡੀ ਜਥੇ, ਗਤਕਾ ਪਾਰਟੀਆਂ, ਹਾਥੀ, ਘੋੜੇ ਆਦਿ ਸ਼ਾਮਲ ਸਨ। ਨਿਰਮਲ ਕੁਟੀਆ ਤੋਂ ਇਹ ਨਗਰ ਕੀਰਤਨ ਮੰਦਰ ਸ੍ਰੀ ਮਾਈਂ ਬਾਲੀ ਟੂਟੋ ਮਜਾਰਾ ਵਿਖੇ ਪਹੁੰਚਿਆ। ਜਿੱਥੇ ਜਗਤਾਰ ਸਿੰਘ ਸਾਬਕਾ ਸਰਪੰਚ ਦੀ ਯੋਗ ਅਗਵਾਈ ਹੇਠ ਮੰਦਰ ਕਮੇਟੀ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਬਾਬਾ ਅੱਗੜ ਸਿੰਘ ਟੂਟੋਮਜਾਰਾ ਵਿਖੇ ਪਹੁੰਚਿਆ। ਜਿਥੇ ਜਥੇਦਾਰ ਬਾਬਾ ਨਾਗਰ ਸਿੰਘ ਦੀ ਦੇਖ ਰੇਖ ਹੇਠ ਸੰਗਤ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ।

ਇਸ ਤੋਂ ਬਾਅਦ ਇਹ ਨਗਰ ਕੀਰਤਨ ਪੁਰਾਤਨ ਰਾਮ ਮੰਦਰ ਤੋਂ ਹੁੰਦਾ ਹੋਇਆ ਕੁਟੀਆ ਬਾਬਾ ਰੰਗੀ ਰਾਮ ਤੱਪ ਅਸਥਾਨ ਸੰਤ ਬਾਬਾ ਗੁਰਮੁਖ ਦਾਸ ਵਿਖੇ ਪਹੁੰਚਿਆ। ਇਸ ਅਸਥਾਨ ਤੇ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਕਰਤਾਰ ਦਾਸ ਨੇ ਸੰਗਤ ਸਮੇਤ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਨਗਰ ਕੀਰਤਨ ਦਾ ਪਿੰਡ ਟੂਟੋਮਜਾਰਾ ਦੀਆਂ ਸੰਗਤ ਨੇ ਭਰਵਾਂ ਸਵਾਗਤ ਕੀਤਾ ਅਤੇ ਵੱਖ ਵੱਖ ਤਰਾਂ੍ਹ ਦਾ ਪ੍ਰਸ਼ਾਦ ਵੰਡਿਆ ਗਿਆ। ਗੱਲਬਾਤ ਕਰਦਿਆਂ ਕੁਟੀਆ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਅਤੇ ਉਨਾਂ੍ਹ ਦੇ ਸਹਿਯੋਗੀ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ 21 ਨਵੰਬਰ ਨੂੰ ਮਹਾਨ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਪਾਠ ਦੇ ਭੋਗ ਤੋਂ ਬਾਅਦ ਸੰਤ ਮਹਾਂਪੁਰਸ਼ ਸੰਤ ਬਾਬਾ ਦਲੇਲ ਸਿੰਘ, ਸੰਤ ਸਤਨਾਮ ਜੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ।