ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ

ਕੌਮੀ ਗਊ ਸੁਰੱਖਿਆ ਮਹਾਂਸੰਮੇਲਨ 7 ਨਵੰਬਰ ਨੂੰ ਵਰਿੰਦਾਵਨ ਕੁਟੀਆ ਬੀਣੇਵਾਲ ਵਿਚ ਹੋਵੇਗਾ। ਇਹ ਜਾਣਕਾਰੀ ਗਊ ਸੇਵਾ ਮਿਸ਼ਨ ਦੇ ਸੰਸਥਾਪਕ ਪ੍ਰਧਾਨ ਸੁਆਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾਂ੍ਹ ਦੱਸਿਆ ਕਿ ਸੰਮੇਲਨ ਦੌਰਾਨ 500 ਤੋਂ ਵੱਧ ਗਊਸ਼ਾਲਾਵਾਂ ਦੇ ਸੰਚਾਲਕ ਅਤੇ ਗਊ ਸੇਵਕ ਭਾਗ ਲੈ ਰਹੇ ਹਨ ਜੋ ਕਿ ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਸਬੰਧਤ ਹਨ। ਉਨਾਂ੍ਹ ਕਿਹਾ ਕੇ ਹਿੰਦੂ ਮੰਦਰਾਂ ਦਾ ਪ੍ਰਬੰਧ ਸਰਕਾਰਾਂ ਦੀ ਬਜਾਏ ਕਮੇਟੀਆਂ ਦੇ ਹੱਥ ਦੇਣ, ਗਊ ਹੱਤਿਆ ਤੇ ਪੂਰੀ ਤਰਾਂ੍ਹ ਰੋਕ ਲਗਾਉਣ ਅਤੇ ਸਨਾਤਨ ਦੇਵੀ ਦੇਵਤਿਆਂ ਦੇ ਹੋ ਰਹੇ ਅਪਮਾਨ ਨੂੰ ਬੰਦ ਕਰਨ ਸਬੰਧੀ ਇਸ ਸੰਮੇਲਨ ਦੌਰਾਨ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਇਸ ਮੌਕੇ ਉਨਾਂ੍ਹ ਲੁਧਿਆਣੇ ਦੇ ਇਕ ਸੰਸਥਾ ਦੇ ਆਗੂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਕੀਤੀ ਬੇਹੱਦ ਇਤਰਾਜ਼ਯੋਗ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹੋਂ ਜਿਹੇ ਲੋਕ ਸਮਾਜ ਅਤੇ ਧਰਮ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਉਹ ਇਸ ਦੀ ਸਖ਼ਤ ਨਿੰਦਾ ਕਰਦੇ ਹਨ। ਉਨਾਂ੍ਹ ਮੰਗ ਕੀਤੀ ਕਿ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਹੈ ਉਹ ਉਸ ਦੇ ਖ਼ਲਿਾਫ਼ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਜਵਾਹਰ ਖੁਰਾਣਾ ਸਾਬਕਾ ਚੇਅਰਮੈਨ ਪਲਾਨਿੰਗ ਬੋਰਡ ਹੁਸ਼ਿਆਰਪੁਰ, ਸਤੀਸ਼ ਮਲਹੋਤਰਾ, ਪੂਨਮ ਰਾਜ ਪੁਰੋਹਿਤ ਆਦਿ ਹਾਜ਼ਰ ਸਨ।