ਪੰਜਾਬੀ ਜਾਗਰਣ ਟੀਮ, ਹੁਸ਼ਿਆਰਪੁਰ : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਆਪਣੇ ਨਿੱਜੀ ਦੌਰੇ ਤੇ ਹੁਸ਼ਿਆਰਪੁਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੇ ਨਿਵਾਸ ਸਥਾਨ ’ਤੇ ਪਹੁੰਚੇ। ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਗੁਲਦਸਤਾ ਦੇ ਕੇ ਪਰਿਵਾਰ ਸਮੇਤ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਭਾਜਪਾ ਆਗੂ ਵੀ ਮੌਜੂਦ ਸਨ। ਆਪਣੇ ਨਿੱਜੀ ਦੌਰੇ ’ਤੇ ਹੁਸ਼ਿਆਰਪੁਰ ਪਹੁੰਚੇ ਇਕਬਾਲ ਸਿੰਘ ਲਾਲਪੁਰਾ ਨੇ ਮੌਜੂਦਾ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਜਬਰੀ ਧਰਮ ਪਰਿਵਰਤਨ ਆਦਿ ਮੁੱਦਿਆਂ 'ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਸਭ ਦਾ ਵਿਕਾਸ ਹੋਣਾ ਚਾਹੀਦਾ ਹੈ। ਭਾਰਤ ’ਚ ਵੱਸਦੀ ਸਮੁੱਚੀ ਘੱਟ ਗਿਣਤੀ ਸਮਾਜ ਦੇ ਵਿਕਾਸ ਅਤੇ ਉੱਨਤੀ ਲਈ ਯਤਨਸ਼ੀਲ ਹੈ।

ਲਾਲਪੁਰਾ ਨੇ ਕਿਹਾ ਕਿ ਹੋਰਨਾਂ ਸਿਆਸੀ ਪਾਰਟੀਆਂ ਨੇ ਘੱਟ ਗਿਣਤੀ ਕੌਮ ਨੂੰ ਸਿਰਫ਼ ਵੋਟਾਂ ਬਟੋਰਨ ਦੀ ਨਜ਼ਰ ਨਾਲ ਖੁਸ਼ ਕੀਤਾ, ਪਰ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਤੁਸ਼ਟੀਕਰਨ ਦੀ ਬਜਾਏ ਸਭ ਦਾ ਵਿਕਾਸ ਕਰਕੇ ਨਰਿੰਦਰ ਮੋਦੀ ਸਰਕਾਰ ਦੇ ਨਿਊ ਇੰਡੀਆ ਦੇ ਵਿਜ਼ਨ ਨੂੰ ਅੱਗੇ ਵਧਾ ਰਿਹਾ ਹੈ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮੀਨੂੰ ਸੇਠੀ, ਜ਼ਿਲ੍ਹਾ ਖ਼ਜ਼ਾਨਚੀ ਡਾ: ਬਿੰਦੂਸਰ ਸ਼ੁਕਲਾ, ਜ਼ਿਲ੍ਹਾ ਮੀਤ ਪ੍ਰਧਾਨ ਜਿੰਦੂ ਸੈਣੀ, ਜ਼ਿਲ੍ਹਾ ਆਈਟੀ ਇੰਚਾਰਜ ਜੋਗੇਸ਼ ਸ਼ਰਮਾ, ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਮਹਿੰਦਰਪਾਲ ਸੈਣੀ, ਜ਼ਿਲ੍ਹਾ ਮੀਡੀਆ ਕੋ-ਇੰਚਾਰਜ ਵਿਪੁਲ ਵਾਲੀਆ, ਯੁਵਾ ਮੋਰਚਾ ਆਈਟੀ ਇੰਚਾਰਜ ਅੰਕਿਤ ਨਈਅਰ ਆਦਿ ਹਾਜ਼ਰ ਸਨ।

Posted By: Jaswinder Duhra