ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ

ਪੰਜਾਬ ਕਰਮਚਾਰੀ ਸੰਗਠਨ ਨਗਰ ਪਾਲਿਕਾ ਦੇ ਸੱਦੇ 'ਤੇ ਟਾਂਡਾ ਨਗਰ ਪਾਲਿਕਾ ਸਫਾਈ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਟਾਂਡਾ ਵਿਖੇ ਹੜਤਾਲ ਤੇ ਬੈਠ ਗਏ ਤੇ ਸੂਬਾ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਟਾਂਡਾ ਸੰਗਠਨ ਦੀ ਪ੍ਰਧਾਨ ਮਾਇਆ, ਤਰਸੇਮ ਲਾਲ, ਭੋਲੀ ਤੇ ਯਸ਼ਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਗਰ ਪਾਲਿਕਾ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਮੰਨੇ। ਆਗੂਆਂ ਕਿਹਾ ਸੂਬਾ ਸਰਕਾਰ ਠੇਕਾ ਪ੍ਰਣਾਲੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਰੈਗੂਲਰ ਕਰੇ, ਸਫਾਈ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਦਿਆਂ 50 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣ, ਪੁਰਾਣੀ ਪੈਨਸ਼ਨ ਦੀ ਮੰਗ ਪੂਰੀ ਕੀਤੀ ਜਾਵੇ, ਪਰ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸਦੇ ਕਾਰਨ ਨਗਰ ਪਾਲਿਕਾ ਸਫਾਈ ਕਰਮਚਾਰੀਆਂ 'ਚ ਵੱਡਾ ਰੋਜ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੇ ਨਗਰ ਪਾਲਿਕਾ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਮੰਗੂ ਰਾਮ, ਅਨੂ, ਪੂਨਮ, ਰੂਬੀ, ਸੁਖਵਿੰਦਰ ਕੌਰ, ਪੂਜਾ, ਅਜੈ ਕੁਮਾਰ, ਪ੍ਰਦੀਪ ਕੁਮਾਰ, ਪਿੰਕੀ, ਰੀਨਾ, ਅਸ਼ਵਨੀ, ਮਦਨ ਲਾਲ , ਰਾਮਾ ਆਦਿ ਹਾਜ਼ਰ ਸਨ।