ਸ਼ਰਮਾ, ਤਲਵਾੜਾ : ਨੇੜਲੇ ਪਿੰਡ ਨੌਸ਼ਹਿਰਾ ਵਾਸੀ ਔਰਤ ਨੇ ਤਿੰਨ ਸਾਲ ਪਹਿਲਾਂ ਮੁਕੇਰੀਆ ਹਾਈਡਲ ਪ੍ਰਾਜੈਕਟ ਨਹਿਰ ਵਿਚ ਦੋ ਬੱਚਿਆਂ ਨੂੰ ਨਾਲ ਲੈ ਕੇ ਖ਼ੁਦਕੁਸ਼ੀ ਕਰਨ ਲਈ ਛਾਲ ਮਾਰੀ ਸੀ। ਉਸ ਯਤਨ ਦੌਰਾਨ ਉਹ ਖ਼ੁਦ ਬਚ ਗਈ ਸੀ ਪਰ ਦੋਵਾਂ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ।

ਇਸ ਸੰਗੀਨ ਮੁਕੱਦਮੇ ਵਿਚ ਮੁਲਜ਼ਮ ਔਰਤ ਇੰਦੂ ਪਠਾਨੀਆ ਨੂੰ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਸੈਸ਼ਨ ਜੱਜ ਨੇ ਉਮਰ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਵਿਚ ਦੋਸ਼ੀ ਔਰਤ ਨੂੰ 6 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ।