ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਡੇਰਾ ਬਾਪੂ ਕੁੰਭ ਦਾਸ ਜੀ ਪਿੰਡ ਲਹਿਰਾ, ਥਾਣਾ ਗੜ੍ਹਸ਼ੰਕਰ ਵਿਖੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਮਿ੍ਰਤਕ ਦੀ ਉਮਰ 50 ਤੋਂ 55 ਸਾਲ ਦੀ ਜਾਪਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੜ੍ਹਸ਼ੰਕਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਦਾ ਸਰੀਰ ਪਤਲਾ, ਰੰਗ ਸਾਫ਼,ਕੱਦ ਲਗਭਗ 5 ਫੁੱਟ 8 ਇੰਚ, ਦਾੜੀ ਕੱਟਵੀਂ, ਚਿੱਟਾ ਪਜਾਮਾ ਅਤੇ ਚਿੱਟੀ ਬਨੈਣ ਪਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਥਾਣਿਆਂ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਗੁੰਮਸ਼ੁਦਾ ਵਿਅਕਤੀ ਦਾ ਪਤਾ ਲੱਗ ਸਕੇ।