<

p> ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਜੀਆਰਡੀ ਨਰਸਿੰਗ ਕਾਲਜ ਜਾਜਾ ਚੌਂਕ ਟਾਂਡਾ ਵਿਖੇ ਚੇਅਰਮੈਨ ਅਜੀਤ ਸਿੰਘ ਰਸੂਲਪੁਰ ਤੇ ਪਿ੍ਰੰਸੀਪਲ ਸੁਮਨ ਸ਼ਰਮਾ ਦੀ ਅਗਵਾਈ ਵਿਚ ਕਾਲਜ ਦੀਆਂ ਵਿਦਿਆਰਥਣਾਂ ਵਿਚ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ 'ਚ ਜੇਐੱਨਐੱਮ ਸਾਲ ਪਹਿਲਾ ਦੀ ਵਿਦਿਆਰਥਣ ਬਨੀਤਾ ਨੇ ਪਹਿਲਾ ਸਥਾਨ, ਬਬੀਤਾ ਨੇ ਦੂਜਾ ਤੇ ਮਨਪ੍ਰਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪਿ੍ਰੰਸੀਪਲ ਸੁਮਨ ਸ਼ਰਮਾ ਨੇ ਮਹਿੰਦੀ ਮੁਕਾਬਲਿਆਂ ਵਿਚ ਵਧੀਆ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਸਰਬਜੀਤ ਸਿੰਘ ਮੋਮੀ, ਨਵਜੋਤ ਕੌਰ, ਜਗਰੂਪ ਕੌਰ, ਰਮਨਵਿੰਦਰ ਕੌਰ, ਸਨਮਪ੍ਰਰੀਤ ਕੌਰ, ਪ੍ਰਭਜੀਤ ਕੌਰ, ਸੁਖਜੀਤ ਕੌਰ ਤੇ ਮਨਜੀਤ ਕੌਰ ਤੋਂ ਇਲਾਵਾ ਸਾਰਾ ਕਾਲਜ ਸਟਾਫ ਹਾਜ਼ਰ ਸੀ।