ਸਤਨਾਮ ਲੋਈ, ਮਾਹਿਲਪੁਰ

ਬਿਜਲੀ ਦੇ ਕੱਟਾਂ ਕਾਰਨ ਸੂਬੇ ਦੇ ਲੋਕ ਜਿਨ੍ਹਾਂ 'ਚ ਕਿਸਾਨ, ਵਪਾਰੀ ਤੇ ਹਰ ਵਰਗ ਦੁਖ਼ੀ ਹੋ ਚੁੱਕਾ ਹੈ ਉੱਥੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਨੂੰ ਲੰਚ 'ਤੇ ਬੁਲਾ ਕੇ ਆਪਣੀ ਸਰਕਾਰ ਬਚਾਉਣ ਵਿਚ ਲੱਗੇ ਹੋਏ ਹਨ। ਇਹ ਵਿਚਾਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਐਕਸੀਅਨ ਦਫ਼ਤਰ ਅੱਗੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਲਗਾਏ ਧਰਨੇ ਮੌਕੇ ਬੋਲਦਿਆਂ ਪ੍ਰਗਟ ਕੀਤੇ।

ਠੇਕੇਦਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਸਰਕਾਰ ਬਚਾਉਣ ਲਈ ਦਿੱਲੀ ਦੇ ਗੇੜ 'ਚ ਪਈ ਹੈ ਅਤੇ ਉਸ ਦੇ ਆਪਣੇ ਹੀ ਨੇਤਾ ਬਾਗੀ ਸੁਰਾਂ ਨਾਲ ਉਸ ਦੀ ਕੁਰਸੀ ਲਈ ਖ਼ਤਰਾ ਬਣੇ ਹੋਏ ਹਨ ਪਰੰਤੂ ਸਬੇ ਦਾ ਹਰ ਵਰਗ ਬਿਜਲੀ ਕੱਟਾਂ ਕਾਰਨ ਅੱਤ ਦੀ ਗਰਮੀ 'ਚ ਧਰਨੇ ਲਗਾਉਣ ਲਈ ਮਜ਼ਬੂਰ ਹੋ ਚੁੱਕੇ ਹਨ। ਉਨਾਂ੍ਹ ਕਿਹਾ ਕਿ ਅਕਾਲੀ ਦਲ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਸੰਘਰਸ਼ ਕਰੇਗਾ। ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾਂ ਇਕਬਾਲ ਸਿੰਘ ਖ਼ੇੜਾ, ਦਇਆ ਸਿੰਘ ਮੇਘੋਵਾਲ, ਹਰਪ੍ਰਰੀਤ ਸਿੰਘ ਬੈਂਸ, ਗੁਰਮੇਲ ਸਿੰਘ ਭਾਮ, ਜਸਵੀਰ ਸਿੰਘ ਮੁੱਗੋਵਾਲ, ਸਰਪੰਚ ਬਲਵਿੰਦਰ ਸਿੰਘ ਖ਼ੇੜਾ, ਜੈਲਦਾਰ ਗੁਰਿੰਦਰ ਸਿੰਘ, ਚਮਨ ਲਾਲ ਪ੍ਰਧਾਨ ਬਸਪਾ, ਹਰਦੀਪ ਸਿੰਘ ਬਾਹੋਵਾਲ, ਹਰਪ੍ਰਰੀਤ ਸਿੰਘ ਖ਼ੜੌਦੀ, ਬਲਦੇਵ ਸਿੰਘ ਮਨੋਲੀਆਂ, ਚਨਜੀਤ ਸਿੰਘ, ਸ਼ਿਗਾਰਾ ਸਿੰਘ ਨੰਗਲ ਕਲਾਂ, ਜਸਕੰਮਲ ਸਿੰਘ ਢਾਡਾ, ਹਰਭਜਨ ਸਿੰਘ ਈਸਪੁਰ, ਚਰਨਜੀਤ ਸਿੰਘ ਮਜਾਰਾ ਡੀਂਗਰੀਆਂ, ਹਰਜੀਤ ਸਿੰਘ ਬੈਂਸ, ਜਤਿੰਦਰ ਸਿੰਘ ਬੇਦੀ, ਇੰਦਰਵੀਰ ਸਿੰਘ ਡਾਨਸੀਵਾਲ, ਤਰਲੋਚਨ ਸਿੰਘ ਹੀਰ, ਪਰਸ਼ੋਤਮ ਸਿੰਘ ਟੂਟੋਮਜਾਰਾ, ਮਹਿੰਦਰ ਸਿੰਘ ਡੰਡੇਵਾਲ, ਸੁੱਚਾ ਸਿੰਘ ਸਕਰੂਲੀ, ਮਲਜਿੰਦਰ ਸਿੰਘ ਗੋਂਦਪੁਰ, ਸੋਹਣ ਸਿੰਘ ਦਾਦੂਵਾਲ, ਕਰਮਜੀਤ ਸਿੰਘ ਬੈਂਸ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਬਸਪਾ ਆਗੂ ਹਾਜ਼ਰ ਸਨ।