ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਹਾਰਟਾ ਬੱਡਲਾ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਹਸਪਤਾਲ ਵਿਖੇ ਰਸੂਲਪੁਰ ਕੁਲਵਿੰਦਰ ਸਿੰਘ ਰਸੂਲਪੁਰ ਪ੍ਰਧਾਨ ਮਾਤਾ ਚਿੰਤ ਕੌਰ ਚੈਰੀਟੇਬਲ ਟਰੱਸਟ ਰਸੂਲਪੁਰ ਵੱਲੋਂ ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਬਿਨਾਂ ਮਾਸਕ ਤੋਂ ਸਾਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਇਸ ਮੌਕੇ ਗੁਰਪ੍ਰਰੀਤ ਸਿੰਘ ਯੂਥ ਪ੍ਰਧਾਨ ਕਾਂਗਰਸ ਹਲਕਾ ਚੱਬੇਵਾਲ, ਡਾਕਟਰ ਸੁਨੀਲ ਅਹੀਰ ਐੱਸਐੱਮਓ, ਡਾਕਟਰ ਸੰਦੀਪ ਡੁਮਾਣਾ, ਅੰਮਿ੍ਤਪਾਲ ਸਿੰਘ ਹੈਪੀ, ਸੰਨੀ ਚੱਬੇਵਾਲ, ਡਾਕਟਰ ਮਨਦੀਪ, ਰਣਜੀਤ ਸਿੰਘ ਐਚ ਆਈ, ਵਿਸ਼ਾਲਪੁਰੀ ਐੱਚਆਈ, ਰਜਿੰਦਰ ਕੌਰ, ਅੰਨੂ, ਪੂਜਾ. ਮਨਜੀਤ ਕੌਰ, ਅਮਨ ਆਦਿ ਹਾਜ਼ਰ ਸਨ।