ਪੱਤਰ ਪ੍ਰਰੇਰਕ, ਨਸਰਾਲਾ : ਗਜਿਟਡ ਤੇ ਨਾਨ ਗਜਿਟਡ ਐੱਸਸੀਬੀਸੀ ਇੰਪਲਾਈਜ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਦੀ ਮੀਟਿੰਗ ਜਰਨੈਲ ਸਿੰਘ ਸੀਕਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਹੁਸ਼ਿਆਰਪੁਰ ਦੇ ਵੱਖ-ਵੱਖ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਸੀਕਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਦਲਿਤ ਸਮਾਜ ਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੇ ਡਾਕਾ ਮਾਰੀ ਬੈਠੀ ਹੈ, ਵਾਰ ਵਾਰ ਵਾਅਦਾ ਕਰਨ ਤੇ ਇਕ ਵੀ ਮੰਗ ਪੂਰੀ ਨਹੀਂ ਕੀਤੀ ਗਈ। 85 ਵੀ ਸੋਧ ਵਿਦਿਆਰਥੀਆਂ ਦੇ ਵਜ਼ੀਫੇ, ਸ਼ਗਨ ਸਕੀਮਾਂ ਦੇ ਪੈਸੇ, ਬੇਰੁਜ਼ਗਾਰੀ ਭੱਤਾ ਅਤੇ ਤਰੱਕੀਆਂ 'ਚ ਰਾਂਖਵਾਕਰਨ ਆਦਿ ਅਨੇਕਾਂ ਮੰਗਾਂ ਠੰਢੇ ਬਿਸਤਰੇ 'ਚ ਪਾਈ ਬੈਠੀ ਹੈ। ਇਸ ਲਈ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਫਗਵਾੜੇ ਵਿਧਾਨ ਸਭਾ ਨੂੰ ਅਧਾਰ ਬਣਾ ਕੇ ਸਰਕਾਰ ਦੀ ਪੋਲ ਖੋਲੀ ਜਾਵੇ। 13 ਅਕਤੂਬਰ ਦੇ ਰੋਸ ਮਾਰਚ 'ਚ ਦਲਿਤ ਪੱਛੜੇ ਸਮਾਜ ਦੇ ਮੁਲਾਜ਼ਮਾਂ ਤੋਂ ਇਲਾਵਾ ਅੰਬੇਡਕਰ ਮਿਸ਼ਨ ਕਲੱਬ ਤੇ ਹਜ਼ਾਰਾਂ ਵਿਦਿਆਰਥੀ ਸ਼ਾਮਿਲ ਹੋਣਗੇ। ਇਸ ਮੌਕੇ ਯੋਧਾਮੱਲ, ਬਲਵੀਰ ਕੁਮਾਰ, ਡਾ ਜਸਵੰਤ ਰਾਏ, ਗੁਲਜਾਰੀ ਲਾਲ, ਸੁਰਜੀਤ ਪਾਲ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਸੁਰਜੀਤ ਨੂਰਪੁਰ, ਮਦਨ ਬੀਰਾ, ਰਣਧੀਰ ਕੁਮਾਰ ਆਦਿ ਹਾਜ਼ਰ ਸਨ।