ਹਰਦਿੰਦਰ ਦੀਪਕ, ਗੜ੍ਹਦੀਵਾਲਾ : ਹਲਕਾ ਉੜਮੁੜ ਟਾਂਡਾ 'ਚ ਕੰਢੀ ਦੇ ਪਿੰਡ ਭੱਟਲਾਂ ਦੇ ਲੋੜਵੰਦ ਸੁਖਵਿੰਦਰ ਸਿੰਘ ਦੀ ਛੋਟੀ ਧੀ ਦੇ ਇਲਾਜ ਲਈ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵੱਲੋਂ ਲੋਕ ਭਲਾਈ ਚਲਾਈਆਂ ਸਕੀਮਾਂ ਤਹਿਤ ਸਰਪੰਚ ਕੁਲਬੀਰ ਸਿੰਘ ਨੂੰ 10 ਹਜ਼ਾਰ ਦੀ ਮਦਦ ਰਾਸ਼ੀ ਭੇਂਟ ਕੀਤੀ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਹਲਕੇ ਦੇ ਹਰ ਲੋੜਵੰਦ ਪਰਿਵਾਰ ਦੀ ਉਹ ਅੱਗੇ ਹੋ ਕੇ ਬਾਂਹ ਫੜਨਗੇ, ਕਿਉਂਕਿ ਕਿਸੇ ਦੀ ਜ਼ਿੰਦਗੀ ਬਚਾਉਣੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇਸ ਲਈ ਸਾਨੂੰ ਸਭ ਨੂੰ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉਪਰ ਉਠ ਕੇ ਲੋੜਵੰਦ ਗ਼ਰੀਬ ਪਰਿਵਾਰਾਂ ਦੀ ਮਦਦ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਕੁਲਬੀਰ ਸਿੰਘ ਨੇ ਪੰਚਾਇਤ ਵੱਲੋਂ ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰ੍ਹਾ ਮਨਜੀਤ ਸਿੰਘ ਦਸੂਹਾ ਲੋੜਵੰਦ ਪਰਿਵਾਰਾਂ ਦੀ ਅੱਗੇ ਹੋ ਕੇ ਬਾਂਹ ਫੜ ਰਹੇ ਹਨ, ਉਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਪੁਸ਼ਪਿੰਦਰ ਸਿੰਘ ਭੱਟਲਾਂ, ਸੀਤਲ ਰਾਮ, ਮੋਹਿਤ, ਆਦਿ ਹਾਜ਼ਰ ਸਨ।