ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਸਰਦੀਆਂ ਦਾ ਮੌਸਮ ਖਤਮ ਹੁੰਦਿਆਂ ਤੇ ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਸਬਜ਼ੀਆਂ ਅਤੇ ਫਲਾਂ ਦਾ ਮੌਸਮ ਵੀ ਬਦਲ ਜਾਂਦਾ ਹੈ ਜਿੱਥੇ ਜ਼ਿਆਦਾਤਰ ਲੋਕਾਂ ਵੱਲੋਂ ਸਰਦੀ ਦੇ ਮੌਸਮ 'ਚ ਪੈਦਾ ਹੋਣ ਵਾਲੀਆਂ ਸਬਜ਼ੀਆਂ ਨੂੰ ਪਸੰਦ ਕੀਤਾ ਜਾਂਦਾ ਹੈ ਉੱਥੇ ਗਰਮੀ ਦੇ ਮੌਸਮ 'ਚ ਪੈਦਾ ਹੋਈਆਂ ਸਬਜ਼ੀਆਂ ਖਾਣ ਤੋਂ ਜ਼ਿਆਦਾਤਰ ਲੋਕ ਗੁਰੇਜ਼ ਹੀ ਕਰਦੇ ਹਨ ਪਰ ਗਰਮੀ ਦੇ ਮੌਸਮ 'ਚ ਪੈਦਾ ਹੋਣ ਵਾਲਾ ਅੰਬ ਦਾ ਫ਼ਲ ਸਭ ਦੀ ਪਹਿਲੀ ਪਸੰਦ ਹੁੰਦਾ ਹੈ ਇੱਥੋਂ ਤਕ ਕਿ ਕਈ ਲੋਕ ਤਾਂ ਅੰਬ ਨਾਲ ਰੋਟੀ ਖਾਣਾ ਵੀ ਪਸੰਦ ਕਰਦੇ ਹਨਇਸੇ ਲਈ ਅੰਬ ਨੂੰ ਫ਼ਲਾਂ ਦਾ ਰਾਜਾ ਕਿਹਾ ਜਾਂਦਾ ਹੈ ਅੰਬ ਦੀਆਂ ਸੈਂਕੜੇ ਕਿਸਮਾਂ ਹੁੰਦੀਆਂ ਹਨ ਪਰ ਆਮ ਤੌਰ ਤੇ ਮਾਰਕੀਟ ਵਿੱਚ ਅੱਠ ਦਸ ਦੇ ਲਗਭਗ ਕਿਸਮਾਂ ਹੀ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ 'ਚ ਸਫ਼ੈਦਾ, ਦੁਸਹਿਰੀ, ਤੋਤਾ, ਨੀਲਮ, ਅਲਫਾਂਜ਼, ਚੋਸਾ ਆਦਿ ਪ੍ਰਮੁੱਖ ਹਨ ਆਮ ਤੌਰ 'ਤੇ ਇਨ੍ਹਾਂ ਦਿਨਾਂ 'ਚ ਅੰਬ ਦੀ ਕੀਮਤ 30 ਤੋਂ 40 ਰੁਪਏ ਹੁੰਦੀ ਹੈ ਪਰ ਇਸ ਵਾਰ ਅੰਬ ਦੀ ਕੀਮਤ ਨੇ ਇਸ ਨੂੰ ਗ਼ਰੀਬ ਦੀ ਪਹੁੰਚ ਤੋਂ ਬਹੁਤ ਦੂਰ ਕਰ ਦਿੱਤਾ ਹੈਇਸ ਸਮੇਂ ਆਮ ਰੇਹੜੀਆਂ ਤੇ ਵਿਕਣ ਵਾਲਾ ਸਫ਼ੈਦਾ ਅੰਬ 90 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ, ਦੁਸਹਿਰੀ ਅੰਬ 60 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ ਜਦਕਿ ਤੋਤਾ ਪੁਰੀ ਅੰਬ ਦੀ ਕੀਮਤ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਫਲ ਵਿਕਰੇਤਾ ਪਵਨ ਕੁਮਾਰ ਨੇ ਦੱਸਿਆ ਕਿ ਇਸ ਵਾਰ ਅੰਬ ਦੀ ਫਸਲ ਬਹੁਤ ਘੱਟ ਹੈ ਇਸ ਕਾਰਨ ਅੰਬ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਭਾਅ 'ਚ ਕੁੱਝ ਕਮੀ ਜ਼ਰੂਰ ਆਵੇਗੀ ਅਤੇ ਗ਼ਰੀਬ ਵੀ ਅੰਬ ਦੇ ਸਵਾਦ ਦਾ ਆਨੰਦ ਮਾਣ ਸਕੇਗਾ