v> ਪੰਜਾਬੀ ਜਾਗਰਣ ਕੇਂਦਰ, ਜਲੰਧਰ : ਯੁਵਕ ਸੇਵਾਵਾਂ ਹੁਸ਼ਿਆਰਪੁਰ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਸੰਬੰਧੀ ਟਿਕਟਾਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ 'ਚ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ। 15 ਤੋਂ 35 ਸਾਲ ਤਕ ਦਾ ਕੋਈ ਵੀ ਵਿਅਕਤੀ ਇਸ ਵਿਚ ਹਿੱਸਾ ਲੈ ਸਕਦਾ ਹੈ। 10-4-2020 ਤਕ ਆਪਣੀ ਐਂਟਰੀ 9815881016 'ਤੇ ਭੇਜ ਸਕਦੇ ਹੋ। ਟਿਕਟਾਕ 'ਚ ਵਿਭਾਗ ਦਾ ਨਾਂ ਜ਼ਰੂਰ ਲਿਆ ਜਾਵੇ। ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲਿਆਂ ਨੂੰ ਵਿਭਾਗ ਵੱਲੋਂ ਟਰਾਫੀ ਤੇ ਸਰਟੀਫਿਕੇਟ ਨਾਲ ਲਾਕਡਾਉਣ ਸਮਾਪਤ ਹੋਣ ਤੋਂ ਬਾਅਦ ਸਨਮਾਨਿਤ ਕੀਤਾ ਜਾਵੇਗਾ।

Posted By: Seema Anand