ਸੁਰਜੀਤ ਸਿੰਘ ਨਿੱਕੂ, ਦਸੂਹਾ

ਦਸੂਹਾ ਦੇ ਜਮਪਲ ਅਨਹਦ ਸਿੰਘ ਬਾਜਵਾ ਦੇ ਲੈਫਟੀਨੈਂਟ ਬਣ ਕੇ ਦਸੂਹਾ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਸਮੇਂ ਡੀਐੱਸਪੀ ਦਸੂਹਾ ਮੁਨੀਸ਼ ਕੁਮਾਰ ਸ਼ਰਮਾ ਨੇ ਅਨਹਦ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਅਨਹਦ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਭਵਿੱਖ ਵਿੱਚ ਬੁਲੰਦੀਆਂ ਛੂਹਦਿਆਂ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੀ ਕਾਮਨਾ ਕੀਤੀ।

ਜ਼ਿਕਰਯੋਗ ਹੈ ਕਿ ਅਨਹਦ ਸਿੰਘ ਦੇ ਦਾਦਾ ਡੀਆਈਜੀ ਜੇਐੱਸ ਬਾਜਵਾ ਨੇ ਚਾਰ ਪੰਜਾਬ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਐਮਰਜੈਂਸੀ ਕਮਿਸ਼ਨ ਦੌਰਾਨ ਬੀਐੱਸਐੱਫ ਜੁਆਇਨ ਕੀਤੀ ਸੀ ਤੇ ਡੀਆਈਜੀ ਦੇ ਅਹੁੱਦੇ ਤੋਂ ਰਿਟਾਇਰ ਹੋਏ ਸਨ ਅਨਹਦ ਸਿੰਘ ਬਾਜਵਾ ਦੇ ਪਿਤਾ ਆਰਐੱਸ ਬਾਜਵਾ ਵੀ ਇਸ ਮੌਕੇ ਅੰਮਿ੍ਤਸਰ ਵਿਖੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਅਨਹਦ ਦੇ ਮਾਤਾ ਜੀ ਹਰਪ੍ਰਰੀਤ ਕੌਰ ਬਾਜਵਾ ਉੱਘੇ ਸਮਾਜ ਸੇਵੀ ਹੋਣ ਦੇ ਨਾਲ-ਨਾਲ ਡੀਆਈਜੀ ਫਿਲਿੰਗ ਸਟੇਸ਼ਨ ਚਲਾ ਰਹੇ ਹਨ ਪਰਿਵਾਰਕ ਪ੍ਰਰੇਰਣਾ ਸਦਕਾ ਹੀ ਅਨਹਦ ਸਿੰਘ ਇਸ ਮੁਕਾਮ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਸਕਿਆ ਹੈ।

ਇਸ ਸਮੇਂ ਅਨਹਦ ਸਿੰਘ ਬਾਜਵਾ ਨੇ ਦੱਸਿਆ ਕਿ ਉਸਨੇ ਆਪਣੀ ਸਕੂਲੀ ਪੜ੍ਹਾਈ ਦਸੂਹਾ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਤੋਂ ਪੂਰੀ ਕੀਤੀ ਮਗਰੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਕਾਨੂੰਨ ਦੀ ਪੜ੍ਹਾਈ ਕਰਦੇ ਹੋਏ ਸੀਡੀਐੱਸ ਦੀ ਮੁਕਾਬਲਾ ਪ੍ਰਰੀਖਿਆ ਦਿੱਤੀ ਜਿਸਨੂੰ ਪਾਸ ਕਰਨ ਉਪਰੰਤ ਵੱਖ-ਵੱਖ ਪੜਾਵਾਂ ਚੋਂ ਲੰਘ ਕੇ ਉਸਨੇ ਆਫੀਸਰਜ਼ ਟਰੇਨਿੰਗ ਅਕੈਡਮੀ ਚੇਨੱਈ ਤੋਂ ਟਰੇਨਿੰਗ ਮੁਕੰਮਲ ਕੀਤੀ ਅਤੇ 21 ਨਵੰਬਰ ਨੂੰ ਬਤੌਰ ਲੈਫਟੀਨੈਂਟ ਕਮਿਸ਼ਨ ਹੋ ਕੇ ਆਪਣੇ ਗ੍ਹਿ ਦਸੂਹਾ ਵਿਖੇ ਪਹੁੰਚਿਆ। ਡੀਐੱਸਪੀ ਮੁਨੀਸ਼ ਕੁਮਾਰ ਸ਼ਰਮਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਲੈਫਟੀਨੈਂਟ ਅਨਹਦ ਸਿੰਘ ਬਾਜਵਾ ਤੋਂ ਪ੍ਰਰੇਰਣਾ ਲੈ ਕੇ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਦੀ ਅਪੀਲ ਕੀਤੀ।