-

ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ (ਲੜਕੀਆਂ) ਗੜ੍ਹਸ਼ੰਕਰ ਵਿਖੇ ਸਾਲਾਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਬਲਾਕ ਪ੫ਾਇਮਰੀ ਸਿੱਖਿਆ ਅਫਸਰ ਰਾਮ ਲੁਭਾਇਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਗੀਤ, ਪਾਠ ਪੁਸਤਕ ਨਾਲ ਸਬੰਧਿਤ ਕਵਿਤਾਵਾਂ, ਭਾਸ਼ਣ, ਗਿੱਧਾ ਤੇ ਪ੫ੀ ਪ੫ਾਇਮਰੀ ਨਾਲ ਸਬੰਧਤ ਗਤੀਵਿਧੀਆਂ ਸਮੇਤ ਸੱਭਿਆਚਾਰਕ ਪ੫ੋਗਰਾਮ ਪੇਸ਼ ਕੀਤਾ ਗਿਆ¢ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਕਲੱਸਟਰ ਟ੫ੇਨਰ ਕੁਲਦੀਪ ਕੁਮਾਰ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੀ ਦਾਖਲੇ ਵਧਾਉਣ ਲਈ ਚਲਾਈ ਗਈ ਮੁਹਿੰੰਮ 'ਈਚ ਵਨ ਬਿ੫ੰਗ ਵਨ' ਦੀ ਸ਼ਲਾਘਾ ਕਰਦਿਆਂ ਆਏ ਹੋਏ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਵਧੇਰੇ ਦਾਖਲੇ ਕਰਨ ਹਿੱਤ ਪ੫ੇਰਿਤ ਕੀਤਾ।

ਇਸ ਮੌਕੇ ਸਮਾਜ ਸੇਵੀ ਸੰਸਥਾ ਪੀਬੀ 24 ਗੜ੍ਹਸ਼ੰਕਰ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸਕੂਲ ਦੇ ਸਾਰੇ ਬੱਚਿਆਂ ਨੂੰ ਬੂਟ ਜਰਾਬਾਂ ਦਿੱਤੀਆਂ ਗਈਆਂ ਤੇ ਲੜਕੀਆਂ ਨਾਲ ਲੋਹੜੀ ਮਨਾਈ ਗਈ¢ ਸੰਸਥਾ ਵੱਲੋਂ ਪ੫ੋਗਰਾਮ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬੀਪੀਈਓ ਰਾਮ ਲੁਭਾਇਆ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਕੂਲਾਂ ਦੇ ਸੁਧਾਰ ਲਈ ਅੱਗੇ ਆ ਰਹੀਆਂ ਹਨ ਜੋ ਬਹੁਤ ਹੀ ਵਧੀਆ ਗੱਲ ਹੈ। ਉਨ੍ਹਾਂ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਮਿਆਰ 'ਚ ਸੁਧਾਰ ਸਬੰਧੀ ਜਾਣਕਾਰੀ ਦਿੱਤੀ। ਸੰਸਥਾ ਵੱਲੋਂ ਅਮਨਦੀਪ ਸਿੰਘ, ਬਲਜਿੰਦਰ ਸਿੰਘ, ਨਵੀ, ਗੁਰਦੀਪ ਸਿੰਘ ਨੇ ਭਵਿੱਖ 'ਚ ਵੀ ਸਕੂਲ 'ਚ ਮਾਲੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸਐੱਮਸੀ ਚੇਅਰਮੈਨ ਸ਼ਿੰਗਾਰਾ ਸਿੰਘ, ਮੈਂਬਰ ਗੁਰਜੀਤ ਕੌਰ ਤੇ ਨੀਲਮ ਰਾਣੀ, ਸਕੂਲ ਮੁਖੀ ਨੰਦੀਤਾ, ਸਟਾਫ਼ ਮੈਂਬਰ ਰਮਨਦੀਪ ਕੌਰ, ਮਾਧਵੀ ਸ਼ਰਮਾ, ਸਰਿਤਾ, ਗਿਆਨ ਕੌਰ, ਪਿ੫ੰਸੀਪਲ ਕੰਨਿਆ ਵਿਦਿਆਲਾ ਮਨਜੀਤ ਕੌਰ, ਸੁਮਨ ਡੋਗਰਾ, ਆਂਗਨਵਾੜੀ ਤੋਂ ਮਨਜੀਤ ਕੌਰ ਸੈਣੀ, ਮਨਜੀਤ ਕੌਰ, ਕੁੱਕ ਨਿਰਮਲ ਅਤੇ ਰਾਣੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।