ਸੰਜੀਵ ਗੁਪਤਾ, ਜਗਰਾਓਂ

ਪੇਂਡੂ ਮਜਦੂਰ ਯੂਨੀਅਨ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਤੇ ਤਾਲਾਬੰਦੀ ਦੌਰਾਨ ਪ੍ਰਭਾਵਤ ਹੋਏ ਕਿਰਤੀ ਮਜਦੂਰਾਂ ਦੀ ਸਰਕਾਰ ਵੱਲੋਂ ਸਹਾਇਤਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜੱਥੇਬੰਦੀ ਵੱਲੋਂ ਮਜ਼ਦੂਰਾਂ ਦੀ ਮੰਗਾਂ ਨੂੰ ਲੈ ਕੇ ਤਿਆਰ ਕੀਤੇ ਗਏ ਸਲੋਗਨ ਵਾਲੇ ਮਾਟੋ ਲਹਿਰਾੳਂੁਦਿਆ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਵੀਰਵਾਰ ਨੂੰ ਸਥਾਨਕ ਬੱਸ ਸਟੈਂਡ ਵਿਖੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੌਰਾਨ ਬੇਰੁਜ਼ਗਾਰ ਹੋਏ ਮਨਰੇਗਾ ਕਿਰਤੀਆਂ ਨੂੰ ਰੁਜਗਾਰ ਨਹੀ ਮਿਲਿਆ। ਰੋਜਾਨਾਂ ਲੱਖਾਂ ਮਜ਼ਦੂਰ ਪਰਿਵਾਰ ਮੁਸੀਬਤਾਂ ਵਿਚੋਂ ਲੰਘਦੇ ਹੋਏ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਦੇ ਸਨ ਪਰ ਸਰਕਾਰ ਨੇ ਇਸ ਵਰਗ ਦੀ ਬਾਹ ਨਾ ਫੜੀ , ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ਦਲਿਤਾਂ ਨੂੰ ਉਨ੍ਹਾਂ ਦੇ ਹਿੱਸੇ ਦੀਆਂ ਜ਼ਮੀਨਾਂ ਘੱਟ ਕੀਮਤ 'ਤੇ ਦਿੱਤੀਆਂ ਜਾਣ ਅਤੇ ਕਿਰਤੀ ਵਰਗ ਨੂੰ ਸਹਾਇਤਾਂ ਵਜੋਂ 15-15 ਹਜ਼ਾਰ ਰੁਪਏ ਦੀ ਸਹਾਇਤਾ, ਕੰਮ ਮੁਹੱਈਆ ਕਰਵਾਇਆ ਜਾਵੇ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਬੀਡੀਪੀਓ ਜਗਰਾਓਂ ਨੂੰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ , ਸੁਖਦੇਵ ਸਿੰਘ ਮਾਣੂੰਕੇ, ਨਿਰਮਲ ਸਿੰਘ ਨਿੰਮਾ, ਅਜੈਬ ਸਿੰਘ, ਕੁਲਵੰਤ ਸਿੰਘ, ਕਰਮ ਸਿੰਘ, ਬੂਟਾ ਸਿੰਘ, ਹਰਦੇਵ ਸਿੰਘ ਤੇ ਬਖਤੌਰ ਸਿੰਘ ਆਦਿ ਹਾਜ਼ਰ ਸਨ।