ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੀਰਵਾਰ ਨੂੰ ਸੀਐੱਚਸੀ ਬੁੱਢਾਬੜ 'ਚ ਕੋਰੋਨਾ ਖਿਲਾਫ਼ ਟੀਕਾਕਰਨ ਦੀ ਸ਼ੁਰੂਆਤ ਐੱਸਐੱਮਓ ਡਾ. ਹਰਜੀਤ ਸਿੰਘ ਨੇ ਟੀਕਾ ਲਗਵਾ ਕੇ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਸੀਐੱਚਸੀ ਬੁੱਢਾਬੜ ਦੇ ਹੈਲਥ ਵਰਕਰਾਂ ਨੂੰ ਕਵਰ ਕੀਤਾ ਗਿਆ, ਜਿਸ ਅਧੀਨ ਬੁੱਢਾਬੜ ਦੇ ਲਗਭਗ 80 ਸਿਹਤ ਕਰਮੀਆਂ ਦਾ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀਆਂ ਨੂੰ ਕੋਵਿਡ ਸ਼ੀਲਡ ਵੈਕਸੀਨ ਦੇ ਲਗਾਏ ਟੀਕੇ ਬਿਲਕੁੱਲ ਸੁਰੱਖਿਅਤ ਹਨ ਅਤੇ ਇਸ ਨਾਲ ਕਿਸੇ ਵੀ ਕਿਸਮ ਦਾ ਕੋਈ ਸਰੀਰਿਕ ਨੁਕਸਾਨ ਨਹੀਂ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਅਤੇ ਕੋਵਿਡ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ। ਇਸ ਮੌਕੇ ਡਾ. ਦਵਿੰਦਰ, ਡਾਕਟਰ ਅਣੂਪ੍ਰਰੀਤ, ਡਾ. ਅਮਿਤ, ਰਿੰਪੀ ਬੀਈਈ, ਰਾਜਦੀਪ ਸਿੰਘ ਨੌਸ਼ਹਿਰਾ, ਰੇਨੂੰ ਬਾਲਾ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਸ਼ਿਵਤੰਤਰ ਸਿੰਘ, ਬਲਜਿੰਦਰ ਸਿੰਘ, ਰਮਨ ਕੁਮਾਰ ਆਦਿ ਮੌਜੂਦ ਸਨ।