ਰਜਿੰਦਰ ਸਿੰਘ ਸੈਣੀ, ਐਮਾਂ ਮਾਂਗਟ

ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਕਸਬਾ ਐਮਾਂ ਮਾਂਗਟ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇਕ ਜਿਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿਮ ਦੇ ਤਾਲੇ ਤੋੜ ਕੇ ਉਸ 'ਚੋ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ ਪ੍ਰਰਾਪਤ ਜਾਣਕਾਰੀ ਅਨੁਸਾਰ ਜਗਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਫਤਿਹਗੜ੍ਹ (ਦਸੂਹਾ) ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਜਿਮ ਨੂੰ ਬੰਦ ਕਰਕੇ ਘਰ ਚਲਾ ਗਿਆ ਸੀ ਬੀਤੀ ਰਾਤ ਨੂੰ ਕਰੀਬ ਢਾਈ ਵਜੇ ਚੋਰ ਜਿਮ ਦੇ ਬਾਹਰ ਲੱਗੇ ਤਾਲੇ ਤੋੜ ਕੇ ਜਿਮ ਅੰਦਰ ਦਾਖਲ ਹੋ ਕੇ ਜਿਮ ਦੇ ਅੰਦਰੋਂ ਇਕ ਐੱਲਈਡੀ, ਇਕ ਮਿਊਜ਼ਿਕ ਸਿਸਟਮ ਤੇ ਦੋ ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈਂ ਗਏ ਚੋਰੀ ਦੀ ਵਾਰਦਾਤ ਜਿਮ 'ਚ ਲਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਇਸ ਹੋਈ ਚੋਰੀ ਦੀ ਘਟਨਾ ਸਬੰਧੀ ਥਾਣਾ ਮੁਕੇਰੀਆਂ ਨੂੰ ਸੂਚਨਾ ਦਿੱਤੀ ਗਈ, ਜਿਸ 'ਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਸਾਥੀਆਂ ਨਾਲ ਮੌਕਾ ਦੇਖਣ ਪੁਹੰਚੇ ਤੇ ਅੱਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।