ਸਤਨਾਮ ਲੋਈ, ਮਾਹਿਲਪੁਰ

ਰਿਲਾਇੰਸ ਪੰਪ ਬਾਹੋਵਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿੰਦਰ ਦੀ ਅਗਵਾਈ 'ਚ ਦਿੱਤਾ ਜਾ ਰਿਹਾ ਧਰਨਾ ਸੋਮਵਾਰ ਛੇਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਡੀ ਗਿਣਤੀ 'ਚ ਇੱਕਠੇ ਹੋ ਕੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪੇਂਡੂੰ ਮਜ਼ਦੂਰ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਖ਼ੈਰੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਇਹ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਅਤੇ ਗਰੀਬ ੋਕਾਂ ਦੀ ਰੋਜੀ ਰੋਟੀ ਖ਼ੋਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਲਾਭ ਦੇਣ ਲਈ ਹੀ ਇਹ ਬਿੱਲ ਪਾਸ ਕੀਤੇ ਗਏ ਹਨ ਅਤੇ ਇਨ੍ਹਾਂ ਬਿੱਲਾਂ ਦੀ ਆੜ ਹੇਠ ਵੱਡੀਆਂ ਕੰਪਨੀਆਂ ਨੂੰ ਮਾਲੀ ਫ਼ਾਇਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਇਨ੍ਹਾਂ ਮਨਸੂਬਿਆਂ ਨੂੰ ਕਦੀ ਵੀ ਸਫ਼ਲ ਨਹੀਂ ਹੋਣ ਦੇਣਗੇ। ਕਿਸਾਨਾਂ ਨੇ ਜ਼ੋਰਦਾਰ ਨਾਹਰੇਬਾਜੀ ਕੀਤੀ ਅਤੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਤਲਵਿੰਦਰ ਸਿੰਘ ਹੀਰ, ਸਤਪਾਲ ਸਿੰਘ ਕਾਲੇਵਾਲ ਭਗਤਾਂ, ਜਸਪ੍ਰਰੀਤ ਸਿੰਘ ਬਾਹੋਵਾਲ, ਸੁਖਵਿੰਦਰ ਸਿੰਘ ਬੱਡਲਾ, ਕੁਲਦੀਪ ਸਿੰਘ ਲਹਿਲੀ, ਗਗਨਦੀਪ ਸਿੰਘ ਪੰਚ ਬੂੜੋਬਾੜੀ, ਪਰਮਿੰਦਰ ਸਿੰਘ ਬੂੜੋਬਾੜੀ, ਪ੍ਰਰੇਮ ਸਿੰਘ ਜੈਤਪੁਰ, ਸੰਨੀ ਭੀਲੋਵਾਲ, ਰੇਸ਼ਮ ਸਿੰਘ, ਪਰਮਜੀਤ ਸਿੰਘ ਸਰਪੰਚ ਭੂੰਨੋ, ਮਹਿੰਦਰ ਸਿੰਘ, ਨਰੋਤਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।