ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਸ਼ੁੱਕਰਵਾਰ ਪ੍ਰਰਾਪਤ ਹੋਈ 1544 ਸੈਂਪਲਾਂ ਦੀ ਰਿਪੋਰਟ 'ਚ 34 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ ਕੋਰੋਨਾ ਤੋਂ ਪੀੜਤ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸਿਵਲ ਸਰਜਨ ਡਾ. ਜਸਵੀਰ ਸਿੰਘ ਵੱਲੋਂ ਪੁਸ਼ਟੀ ਕੀਤੀ ਗਈ। ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਆਏ ਕੇਸਾਂ ਵਿਚ 6 ਹੁਸ਼ਿਆਰਪੁਰ ਸ਼ਹਿਰ ਤੇ ਬਾਕੀ 28 ਕੇਸ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਪਿੰਡ ਮੇਹਟੀਆਣਾ ਦੇ ਇਕ 71 ਸਾਲਾ ਵਿਅਕਤੀ ਦੀ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ, ਪਿੰਡ ਅੌਰਤ ਬੱਸੀ ਖਵਾਜੂ ਦੀ 85 ਸਾਲਾ ਅੌਰਤ ਦੀ ਨਿੱਜੀ ਹਸਪਤਾਲ ਹੁਸ਼ਿਆਰਪੁਰ ਵਿਖੇ ਮੌਤ, ਮਹੁੱਲਾ ਟਿਬਾ ਸਹਿਬ 84 ਸਾਲਾ ਅੌਰਤ ਦੀ ਮੌਤ ਨਿੱਜੀ ਹਸਤਪਾਲ ਜਲੰਧਰ ਤੇ ਪਿੰਡ ਮੂਨਖ ਖੁਰਦ ਦੇ 52 ਸਾਲਾ ਵਿਅਕਤੀ ਦੀ ਮੌਤ ਡੀਐਮਸੀ ਹਸਪਤਾਲ ਲਧਿਆਣਾ ਵਿਖੇ ਹੋਈ ਹੈ।

ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ੱਕੀ ਲੱਛਣਾਂ ਵਾਲੇ 1,787 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ ਸੈਂਪਲਾਂ ਦੀ ਗਿਣਤੀ 1,43,857 ਹੋ ਗਈ ਹੈ, ਜਿਸ ਵਿਚੋਂ 1, 37, 273 ਸੈਂਪਲ ਨੈਗੇਟਿਵ, ਜਦਕਿ 1693 ਸੈਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ, 127 ਸੈਂਪਲ ਇਨਵੈਲਡ ਹਨ ਤੇ ਹੁਣ ਤਕ ਮੌਤਾਂ ਦੀ ਗਿਣਤੀ 205 ਹੋ ਗਈ ਹੈ ਉਨ੍ਹਾਂ ਦੱਸਿਆ ਜ਼ਿਲ੍ਹੇ 'ਚ 247 ਕੇਸ ਐਕਟਿਵ ਹਨ ਤੇ 5, 501 ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ।