ਗੌਰਵ, ਗੜ੍ਹਦੀਵਾਲਾ

ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ 'ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਗੜ੍ਹਦੀਵਾਲਾ ਡਿਸਪੈਂਸਰੀ ਵਿਖੇ ਕੋਰੋਨਾ ਸਬੰਧਿਤ ਰੋਟੀਨ ਸੈਂਪਲਿੰਗ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 40 ਲੋਕਾਂ ਦੇ ਰੇਪਿਡ ਟੈਸਟ ਕੀਤੇ ਸਨ ਜਿਨ੍ਹਾਂ ਦੀਆਂ ਰਿਪੋਰਟਾਂ ਬਿਲਕੁਲ ਠੀਕ ਆਈਆਂ ਹਨ। ਐੱਸਐੱਮਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਇਹ ਸਰਕਾਰ ਦੇ ਦਿੱਤੇ ਗਏ ਦਿਸ਼ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨ। ਇਸ ਮੌਕੇ ਤੇ ਡਾਕਟਰ ਜਸਪਾਲ, ਗੁਰਜਿੰਦਰ ਸਿੰਘ, ਅਰਪਿੰਦਰ ਸਿੰਘ, ਸਰਤਾਜ ਸਿੰਘ, ਜਗਦੀਪ ਸਿੰਘ, ਕਮਲਜੀਤ ਕੌਰ, ਪ੍ਰਮਜੀਤ, ਸੁਰਜੀਤ ਅਤੇ ਬਾਕੀ ਹੈਲਥ ਵਰਕਰ ਮੌਜੂਦ ਸਨ।