ਪੰਜਾਬੀ ਜਾਗਰਣ ਟੀਮ, ਬੁੱਲੋਵਾਲ/ ਹੁਸ਼ਿਆਰਪੁਰ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੇ ਬਿਜਲੀ ਬਿਲ ਅਪਰੈਲ 2020 ਦੇ ਵਿਰੋਧ ਵਿਚ 30 ਕਿਸਾਨ ਜਥੇਬੰਦੀਆਂ ਵਲੋਂ ਐਲਾਨੇ ਪ੍ਰਰੋਗਰਾਮ ਅਨੁਸਾਰ ਟਾਂਡਾ ਰੋਡ ਤੇ ਲਾਚੋਵਾਲ ਟੋਲ ਪਲਾਜੇ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਜਿਸ ਦੀ ਅਗਵਾਈ ਦੁਆਬਾ ਵਾਤਾਵਰਨ ਸੰਘਰਸ਼ ਕਮੇਟੀ ਦੇ ਗੁਰਦੀਪ ਸਿੰਘ ਖੁਣਖੁਣ, ਬੀ ਕੇ ਯੂ ਕਾਦੀਆਂ ਤੋਂ ਸਵਰਨ ਸਿੰਘ ਧੁੱਗਾ ਤੇ ਓਮ ਸਿੰਘ ਸਟਿਆਣਾ, ਜਮਹੂਰੀ ਕਿਸਾਨ ਸਭਾ ਵੱਲੋਂ ਦਵਿੰਦਰ ਸਿੰਘ ਕੱਕੋਂ, ਹਰਪ੍ਰਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਜਥੇਦਾਰ ਅਕਬਰ ਸਿੰਘ ਬੂਰੇ ਜੱਟਾਂ, ਉਂਕਾਰ ਸਿੰਘ ਧਾਮੀ, ਪਰਮਿੰਦਰ ਸਿੰਘ ਲਾਚੋਵਾਲ ਅਤੇ ਪਰਮਿੰਦਰ ਸਿੰਘ ਸੱਜਣਾ, ਜਸਬੀਰ ਸਿੰਘ ਚੱਕੋਵਾਲ ਵੱਲੋਂ ਕੀਤੀ ਜਾ ਰਹੀ ਹੈ। 30 ਜਥੇਬੰਦੀਆਂ ਆਪਣੇ ਸੰਘਰਸ਼ਾਂ ਦੀ ਰੂਪ ਰੇਖਾ ਕੀ ਹੋਵੇਗੀ ਇਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਜੋ 20 ਅਕਤੂਬਰ ਨੂੰ ਚੱਲ ਰਿਹਾ ਹੈ, ਇਸ ਦੌਰਾਨ ਸੂਬਾ ਸਰਕਾਰ ਦਾ ਸਟੈਂਡ ਦੇਖ ਕੇ ਨਿਰਧਾਰਿਤ ਕੀਤੀ ਜਾਵੇਗੀ। ਪੰਜਾਬ ਸਰਕਾਰ ਕਿਸਾਨ ਪੱਖੀ ਹੈ ਜਾਂ ਪੂੰਜੀਪਤੀ ਪੱਖੀ ਇਹ ਦੇਖਣ ਤੋਂ ਬਾਅਦ ਹੀ ਅਗਲੇ ਪ੍ਰਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਉਦੋਂ ਤੱਕ ਇਹ ਧਾਰਨਾ ਸ਼ਾਂਤੀਪੂਰਵਕ ਨਿਰਵਿਘਨ ਚੌਵੀਂ ਘੰਟੇ ਚੱਲਦਾ ਰਹੇਗਾ। ਇਕਬਾਲ ਸਿੰਘ ਢੱਡੇ ਸਰਪੰਚ ਤੇ ਹੈਪੀ ਧਾਰੀਵਾਲ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਰਾਤ ਦੀ ਡਿਊਟੀ 20 ਅਕਤੂਬਰ ਨੂੰ ਸਤਪਾਲ ਸਿੰਘ ਡਡਿਆਣਾ, ਕਾਬਲ ਸਿੰਘ ਨੰਬਰਦਾਰ,ਜਸਵੀਰ ਸਿੰਘ ਸਟਿਆਣਾ, ਸਤਨਾਮ ਸਿੰਘ ਸੰਧਰਾਂ ਸੋਢੀਆਂ, ਗੁਰਜੀਤ ਸਿੰਘ ਪਿੱਪਲਾਂਵਾਲਾ, ਕਿ੍ਪਾਲ ਸਿੰਘ ਪਿੱਪਲਾਂਵਾਲਾ, ਗੁਰਕੀਰਤ ਸਿੰਘ, ਗੁਰਪ੍ਰਰੀਤ ਸਿੰਘ ਨੇ ਸੇਵਾ ਨਿਭਾਈ ਅਤੇ ਦਿਨ ਦੇ ਮੋਰਚੇ ਵਿੱਚ ਗੁਰਦਿਆਲ ਸਿੰਘ ਖੁਣ ਖੁਣ, ਸੇਵਾ ਸਿੰਘ ਭੱਕਲਾਂ, ਮੋਹਣ ਸਿੰਘ ਖੁਣ ਖੁਣ, ਕੁਲਜੀਤ ਸਿੰਘ ਧਾਮੀ ਨੂਰਪੁਰ, ਪ੍ਰਰੀਤਮ ਸਿੰਘ ਕੁਲਾਰ, ਸਰਪੰਚ ਅਮਰੀਕ ਸਿੰਘ, ਮਨਜੀਤ ਸਿੰਘ ਲੰਬੜਦਾਰ ਖੁਣਖਣ, ਮੇਜਰ ਸਿੰਘ ਨੌਸ਼ਹਿਰਾ, ਜਰਨੈਲ ਸਿੰਘ ਡੱਲੇਵਾਲ, ਸਤਵਿੰਦਰ ਸਿੰਘ ਪੰਨੂ, ਅਵਤਾਰ ਸਿੰਘ ਪਥਿਆਲ, ਗੁਰਮੇਲ ਸਿੰਘ ਲੰਬੜਦਾਰ ਪਥਿਆਲ, ਉੱਤਮ ਸਿੰਘ ਖੁਣ ਖੁਣ, ਸਤਵੰਤ ਸਿੰਘ ਮੁਰਾਦਪੁਰ, ਜਸਬੀਰ ਸਿੰਘ ਚੱਕੋਵਾਲ, ਸੰਤੋਸ਼ ਸਿੰਘ ਬੈਂਸ, ਸਤਨਾਮ ਸਿੰਘ ਬੈਂਸ, ਤਜਿੰਦਰ ਸਿੰਘ ਸਲੇਮਪੁਰ, ਸੁਖਜਿੰਦਰ ਸਿੰਘ ਲੁਹਾਰ ਕੰਗਣਾ, ਲੰਬੜਦਾਰ ਕਸ਼ਮੀਰ ਸਿੰਘ ਸਤੋਰ, ਅਵਤਾਰ ਸਿੰਘ ਤਾਰੀ ਫਤਿਹਪੁਰ, ਸੋਢੀ ਆਲੋਵਾਲ, ਸੋਢੀ ਭੱਕਲਾਂ, ਹਰਭਜਨ ਸਿੰਘ ਪੰਡੋਰੀ ਮਾਇਲ, ਸੁਰਜੀਤ ਸਿੰਘ ਪੰਡੋਰੀ ਮਾਇਲ, ਚੰਨਣ ਸਿੰਘ ਸ਼ੇਖੂਪੁਰ ਵੱਲੋਂ ਨਿਭਾਈ ਗਈ। ਇਸ ਧਰਨੇ 'ਚ ਪਿੰਡ ਨੂਰਪੁਰ ਤੋਂ ਸਰਪੰਚ ਮਨਜੀਤ ਸਿੰਘ ਆਪਣਾ ਜਥਾ ਲੈ ਕੇ ਪਹੁੰਚੇ। ਜਿਸ 'ਚ ਇਕਬਾਲ ਸਿੰਘ ਨੂਰਪੁਰ, ਕੁਲਵੀਰ ਸਿੰਘ ਬੋਵੀ ਨੂਰਪੁਰ, ਗੁਰਿੰਦਰ ਸਿੰਘ ਨੂਰਪੁਰ, ਮਦਨ ਲਾਲ, ਜਗਜੋਤ ਸਿੰਘ ਨੂਰਪੁਰ ਅਤੇ ਤਜਿੰਦਰ ਸਿੰਘ ਅਸਲਪੁਰ, ਗੁਰਭਜਨ ਸਿੰਘ ਖੁਣ ਖੁਣ, ਸਤਵਿੰਦਰ ਸਿੰਘ ਪੰਨੂ ਵੀ ਹਾਜ਼ਰ ਹੋਏ।