ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ

ਸ਼ਾਮਚੁਰਾਸੀ ਬੱਸ ਅੱਡੇ ਤੇ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕਰਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਖੰਗੂੜਾ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਹਨ,ਉਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਉਨਾਂ ਨੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਰਿਲਾਇੰਸ ਕੰਪਨੀ ਦੇ ਪ੍ਰਰਾਜੇਕਟ ਨਾ ਖਰੀਦਣ ਅਤੇ ਨਾ ਹੀ ਰਿਲਾਇੰਸ ਪੰਪਾਂ ਤੇ ਤੇਲ ਪੁਆਇਆ ਜਾਵੇ, ਕਿਸਾਨਾਂ ਨੂੰ ਰਿਲਾਇੰਸ ਕੰਪਨੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਸ ਮੌਕੇ ਮੋਦੀ ਸਰਕਾਰ ਤੇ ਅੰਬਾਨੀ ਨੂੰ ਭਜਾਓ ਤੇ ਪੰਜਾਬ ਬਚਾਉ ਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਆਗੂਆਂ ਨੇ ਕਿਹਾ ਕਿ ਸੂਬੇ ਦੀ ਖੇਤੀਬਾੜੀ ਸੈਕਟਰ ਬਿਲਕੁੱਲ ਤਬਾਹ ਹੋ ਕੇ ਰਹਿ ਜਾਵੇਗਾ ਤੇ ਕਿਸਾਨ ਕਾਰੋਬਾਰੀ ਘਰਾਣਿਆਂ ਦੇ ਬੰਧੂਆ ਮਜ਼ਦੂਰ ਬਣ ਕੇ ਰਹਿ ਜਾਣਗੇ। ਇਸ ਲਈ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤਰੁੰਤ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਅਵਤਾਰ ਸਿੰਘ ਕੰਧਾਲਾ ਜੱਟਾਂ, ਭੁਪਿੰਦਰ ਲਾਲੀ ਧਾਮੀ, ਹਰਮਿੰਦਰ ਬਾਦਵਾ, ਬਲਜੀਤ ਸਿੰਘ, ਮੰਨਾ ਮਹੱਦੀਪੁਰ, ਲੰਬੜਦਾਰ ਮਨਦੀਪ ਧਾਮੀ, ਲੰਬੜਦਾਰ ਅਵਤਾਰ ਚੱਠਾ, ਗੁਰਪਾਲ ਤਲਵੰਡੀ, ਵਿੱਕਾ ਪੰਡੋਰੀ, ਹਰਵਿੰਦਰ ਚੰਦੇੜ, ਚਰਨਜੀਤ ਵਾਹਿਦ, ਹੈਪੀ ਬਾਦੋਵਾਲ, ਸ਼ੀਰਾ ਤਾਰਾਗੜ ਆਦਿ ਹਾਜ਼ਰ ਸਨ।