ਜਗਤਾਰ ਮਹਿੰਦੀਪੁਰੀਆ, ਬਲਾਚੌਰ

ਕੇਂਦਰ ਸਰਕਾਰ ਵਲੋਂ ਖੇਤੀ ਅਤੇ ਕਿਸਾਨ ਵਿਰੋਧੀ ਸੰਸਦ ਵਿਚ ਪਾਸ ਕੀਤੇ ਕਾਨੂੰਨਾਂ ਵਿਰੁੱਧ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਲੋਕਾਂ ਦਾ ਧਰਨਾ ਚੌਥੇ ਦਿਨ ਵਿਚ ਦਾਖਲ ਹੋ ਚੁੱਕਾ ਹੈ। ਲਗਾਤਾਰ ਚੱਲ ਰਹੇ ਇਸ ਧਰਨੇ ਨੂੰ ਕਿਸਾਨ ਆਗੂ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਅੱਜ ਦੇ ਧਰਨੇ ਨੂੰ ਦੋਆਬਾ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕੁਲਦੀਪ ਸਿੰਘ ਦਿਆਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ, ਕਿਸਾਨ ਯੂਨੀਅਨ ਅਤੇ ਆੜਤੀ ਯੂਨੀਅਨ ਦੇ ਆਗੂ ਜਸਪਾਲ ਸਿੰਘ ਜਾਡਲੀ, ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ, ਹਰਭਜਨ ਸਿੰਘ ਦਿਆਲ, ਕੈਪਟਨ ਅਮਰਜੀਤ ਸਿੰਘ ਸਾਬਕਾ ਸਰਪੰਚ ਗੁੱਲਪੁਰ , ਝਲਮਣ ਸਿੰਘ ਗੁੱਲਪੁਰ, ਮਾਸਟਰ ਗਿਆਨ ਸਿੰਘ ਨਾਗਰਾ, ਅਧਿਆਪਕ ਆਗੂ ਪ੍ਰਰੇਮ ਰੱਕੜ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਗੋਰਾ ਸਜਾਵਲਪੁਰ, ਕੁਲਦੀਪ ਸਿੰਘ ਸਜਾਵਲਪੁਰ, ਮੋਹਣ ਸਿੰਘ ਟੱਪਰੀਆਂ ਰਾਣੇਵਾਲ ਸਮੇਤ ਕਈ ਆਗੂਆਂ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ। ਰੋਸ ਧਰਨੇ ਨੂੰ ਯੋਜਨਾਵੱਧ ਢੰਗ ਨਾਲ ਚਲਾਉਣ ਲਈ ਕੀਤੇ ਫੈਸਲੇ ਅਨੁਸਾਰ ਇਲਾਕੇ ਦੇ ਪਿੰਡ ਗੁੱਲਪੁਰ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਗੁਰੂਦੁਆਰਾ ਨਾਨਕਸਰ ਮਜਾਰੀ ਵਲੋਂ ਬਾਬਾ ਕੁਲਦੀਪ ਸਿੰਘ ਅਤੇ ਇਲਾਵੇ ਧਾਰਮਿਕ ਸਥਾਨ ਚੁਸ਼ਮਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਲੰਗਰ, ਚਾਹ ਦੀ ਕੀਤੀ ਜਾ ਰਹੀ ਸੇਵਾ ਲਈ ਵੀ ਕਿਸਾਨ ਮੋਰਚੇ ਦੇ ਪ੍ਰਬੰਧਕਾਂ ਨੇ ਧੰਨਵਾਦ ਕੀਤਾ। ਅੱਜ ਦੇ ਧਰਨੇ ਦੀ ਸਟੇਜ ਸੰਚਾਲਨ ਦੀ ਕਾਰਵਾਈ ਨੌਜਵਾਨ ਰਾਜਵਿੰਦਰ ਸਿੰਘ ਗੁੱਲਪੁਰ ਨੇ ਨਿਭਾਈ। ਕਿਸਾਨ ਆਗੂ ਚਰਨਜੀਤ ਸਿੰਘ ਦੌਲਤਪੁਰ, ਸਰਪੰਚ ਸੁਖਵਿੰਦਰ ਸਿੰਘ ਸ਼ੇਰਗਿੱਲ ਗੁੱਲਪੁਰ, ਹਰਮਿੰਦਰ ਸਿੰਘ ਸਾਬਕਾ ਸਰਪੰਚ ਗੁੱਲਪੁਰ ਵੀ ਹਾਜ਼ਰ ਸਨ। ਢਾਡੀ ਜਥਾ ਮਲਕੀਤ ਸਿੰਘ ਪਪਰਾਲੀ ਨੇ ਵੀ ਧਰਨੇ 'ਚ ਹਾਜ਼ਰੀ ਲਗਾਈ। ਕਿਸਾਨ ਆਗੂ ਮਹਿੰਗਾ ਸਿੰਘ ਫਿਰਨੀ ਮਜਾਰਾ ਨੇ ਵੀ ਸੰਬੋਧਨ ਕੀਤਾ।